ਮੁੱਲਾਂਪੁਰ-ਦਾਖਾ, 23 ਜੂਨ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਦੀ ਕਾਂਗਰਸ ਪਾਰਟੀ ਦੇ ਸੰਗਠਨ ਨਾਲ ਹਮੇਸ਼ਾ ਤਾਲਮੇਲ ’ਚ ਰਹੇ ਤਨਵੀਰ ਸਿੰਘ ਜੋਧਾਂ (ਪ੍ਰਧਾਨ ਯੂਥ ਕਾਂਗਰਸ) ਮੁੜ ਤੋਂ ਦੂਹਰੀ ਵਾਰ ਹਲਕਾ ਦਾਖਾ ਲਈ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਹਲਕਾ ਦਾਖਾ ਲਈ ਕਾਂਗਰਸ ਪਾਰਟੀ ਦੇ ਯੂਥ ਵਿੰਗ ਢਾਂਚੇ ’ਚ ਚੰਗੇ ਪ੍ਰਭਾਵ ਵਾਲੇ ਗਗਨ ਬੱਦੋਵਾਲ ਨੂੰ ਮੁੱਲਾਂਪੁਰ ਬਲਾਕ ਕਾਂਗਰਸ ਦਾ ਪ੍ਰਧਾਨ ਅਤੇ ਮੰਡੀ ਮੁੱਲਾਂਪੁਰ ਦੇ ਪਰਵਿੰਦਰ ਸਿੰਘ ਧਾਲੀਵਾਲ ਦੀ ਯੂਥ ਕਾਂਗਰਸ ਦੀ ਜ਼ਿਲ੍ਹਾ ਕਮੇਟੀ ਵਿਚ ਜਨਰਲ ਸੈਕਟਰੀ ਵਜੋਂ ਵੋਟਾਂ ਰਾਹੀਂ ਚੋਣ ਹੋਈ। ਕਾਂਗਰਸ ਪਾਰਟੀ ਦਾ ਹਲਕਾ ਦਾਖਾ ’ਚ ਹਰਿਆਵਲ ਦਸਤਾ ਆਪਣੇ ਸਿਆਸੀ ਲੀਡਰ ਕੈਪਟਨ ਸੰਦੀਪ ਸੰਧੂ ਦੀ ਪ੍ਰੇਰਨਾ ਨਾਲ ਪਾਰਟੀ ਦੀ ਮਜਬੂਤੀ ਲਈ ਡਟਿਆ ਹੋਇਆ ਹੈ। ਕੈਪਟਨ ਸੰਦੀਪ ਸੰਧੂ ਨੇ ਅੱਜ ਕਾਂਗਰਸ ਪਾਰਟੀ ਦੇ ਮੰਡੀ ਮੁੱਲਾਂਪੁਰ ਦਫਤਰ ਵਿਖੇ ਯੂਥ ਕਾਂਗਰਸ ’ਚ ਤਬਦੀਲੀ ਨੂੰ ਲੈ ਕੇ ਵੋਟਾਂ ਰਾਹੀਂ ਚੋਣਾਂ ਵਿਚ ਮੁੜ ਪ੍ਰਧਾਨ ਚੁਣੇ ਤਨਵੀਰ ਸਿੰਘ ਜੋਧਾਂ, ਗਗਨ ਬੱਦੋਵਾਲ, ਪਰਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ। ਇਸ ਮੌਕੇ ਨੌਜਵਾਨਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸਾਲ 2027 ਦੀ ਵਿਧਾਨ ਸਭਾ ਚੋਣ ਬਾਰੇ ਐਲਾਨ ਹੁੰਦਿਆਂ ਹੀ ਅਸੀਂ ਆਪਣੇ ਨਿੱਜੀ ਸਾਰੇ ਕੰਮ ਧੰਦੇ ਰੋਕ ਕੇ ਪਿੰਡ-ਪਿੰਡ, ਸ਼ਹਿਰੀ ਵਾਰਡ ਵੋਟਰਾਂ ਨਾਲ ਜੁੜ ਜਾਣਾ ਹੈ। ਕੈਪਟਨ ਸੰਧੂ ਕਿਹਾ ਕਿ ਪੰਜਾਬ ’ਚ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਹੋਇਆ ਵਿਕਾਸ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਗਿਆ ਸੀ, ਜਦ ਕਿ ‘ਆਪ’ ਦੀ ਸਰਕਾਰ ਦਾ ਚਾਲੂ ਕਾਰਜਕਾਲ ਸੂਬੇ ਦੇ ਵਿਕਾਸ ਪੱਖੋਂ ਜ਼ੀਰੋ ਗਿਣਿਆ ਗਿਆ ਹੈ। ਉਨ੍ਹਾਂ ਅਗਾਮੀ ਚੋਣਾਂ ’ਚ ਵਿਧਾਨ ਸਭਾ ਹਲਕਾ ਦਾਖਾ ਦੀ ਜਿੱਤ ਦਾ ਤਾਜ ਕਾਂਗਰਸ ਦੇ ਸਿਰ ਟਿਕਾਉਣ ਦਾ ਚੈਲੰਜ ਆਪਣੀ ਯੂਥ ਨੂੰ ਦਿੰਦਿਆਂ ਕਿਹਾ ਕਿ ਜਿਸ ਪਾਰਟੀ ਦੀ ਯੂਥ ਤਾਕਤਵਰ ਹੋਵੇ, ਉਹ ਅਸੰਭਵ ਨੂੰ ਸੰਭਵ ਬਣਾ ਦਿੰਦੀ ਹੈ। ਮੰਡੀ ਮੁੱਲਾਂਪੁਰ ’ਚ ਸਨਮਾਨ ਸਮੇਂ ਹਲਕਾ ਦਾਖਾ ’ਚ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਈਸੇਵਾਲ, ਰੂਪ ਬਸੰਤ ਸਿੰਘ ਬੜੈਚ, ਮੁੱਲਾਂਪੁਰ ਬਲਾਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਸਿੱਧਵਾਂ ਬੇਟ ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਗੁਰਮੀਤ ਸਿੰਘ ਮਿੰਟੂ ਰੂਮੀ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਕੁਲਦੀਪ ਸਿੰਘ ਬੱਦੋਵਾਲ, ਕਮਲਜੀਤ ਸਿੰਘ ਦੇਤਵਾਲ, ਲਖਵਿੰਦਰ ਸਿੰਘ ਘਮਣੇਵਾਲ, ਚਰਨਜੀਤ ਚੰਨੀ ਅਰੋੜਾ, ਅਰਮਾਨ ਢਿੱਲੋਂ ਦੇਤਵਾਲ, ਮੈਂਬਰ ਬਲਾਕ ਸੰਮਤੀ ਮਨਵੀਰ ਸਿੰਘ ਕਲੇਰ, ਮੁੱਲਾਂਪੁਰ ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਕੌਂਸਲਰ ਸੁਭਾਸ਼ ਕੁਮਾਰ, ਤਰੁਣ ਜਿੰਦਲ, ਆਸ਼ੂ ਬਾਂਸਲ, ਇਸ਼ਾਨ ਸਿੰਗਲਾ, ਕੌਂਸਲਰ ਅਮਨ ਮੰਡੀ ਮੁੱਲਾਂਪੁਰ, ਸਰਪੰਚ ਹਰਕੇਵਲ ਸਿੰਘ ਕੈਲਪੁਰ, ਪ੍ਰਭਜੋਤ ਸਿੰਘ ਸਹੌਲੀ, ਖੁਸ਼ਪਾਲ ਸਿੰਘ ਚੱਕ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਦਿਲਬਾਗ ਸਿੰਘ, ਰਵੀ ਚੌਧਰੀ, ਵਰਿੰਦਰ ਸ਼ਰਮਾ, ਦੁੱਲਾ ਖਾਨ, ਸੁਖਵਿੰਦਰ ਸਿੰਘ ਭੱਠਾਧੂਹਾ, ਰਾਕੇਸ਼ ਗਰਗ ਕਾਲਾ, ਸਰਪੰਚ ਬੂਟਾ ਸਿੰਘ ਭਨੋਹੜ, ਬਲਾਕ ਸੰੰਮਤੀ ਮੈਂਬਰ ਜਗਦੀਪ ਸਿੰਘ ਮਾਜਰੀ, ਸੁਰਿੰਦਰਪਾਲ ਸਿੰਘ ਟੀਟੂ, ਸੰਦੀਪ ਸਿੰਘ ਜੋਧਾਂ, ਕਮਲਜੀਤ ਸਿੰਘ ਬੋਪਾਰਾਏ, ਜਸਪਾਲ ਸਿੰਘ ਭੂੰਦੜੀ, ਗੁਰਪ੍ਰੀਤ ਕੌਰ ਮੰਡਿਆਣੀ, ਵੱਡੀ ਤਾਆਦ ਕਾਂਗਰਸ ਪਾਰਟੀ ਦੇ ਵੋਟਰ, ਵਰਕਰਜ਼, ਮੌਜੂਦ ਰਹੇ।
ਕੈਪਟਨ ਸੰਦੀਪ ਸੰਧੂ ਵਲੋਂ ਹਲਕਾ ਦਾਖਾ ਯੂਥ ਪ੍ਰਧਾਨ ਜੋਧਾਂ, ਬਲਾਕ ਪ੍ਰਧਾਨ ਬੱਦੋਵਾਲ ਦਾ ਸਨਮਾਨ
ਅਜੀਤ ਡੈਸਕ
24-06-2026