06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸਾਬਕਾ ਸੰਸਦ ਆਲੀਵਾਲ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਨਿੱਘਾ ਸਵਾਗਤ

ਅਜੀਤ ਡੈਸਕ 23-06-2026
ਹੰਬੜਾਂ, 22 ਜੂਨ (ਮੇਜਰ ਹੰਬੜਾਂ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਲੁਧਿਆਣਾ ਪੁੱਜਣ ‘ਤੇ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਿਹਾ ਤੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ਰਾਜ ਸਭਾ ਮੈਂਬਰ ਤਰੁਣ ਚੁੱਗ, ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਉਨ੍ਹਾਂ ਨਾਲ ਮੌਜੂਦ ਸਨ । ਅਮਰੀਕ ਸਿੰਘ ਆਲੀਵਾਲ ਵਲੋਂ ਕੌਮੀ ਪ੍ਰਧਾਨ ਨਿਤਿਨ ਨਬੀਨ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਤੇ ਸੂਬੇ ‘ਚ ਭਾਜਪਾ ਦੇ ਮਜਬੂਤ ਹੋਣ ਬਾਰੇ ਪ੍ਰਧਾਨ ਨਬੀਨ ਨੂੰ ਜਾਣੂ ਕਰਵਾਇਆ। ਸ. ਆਲੀਵਾਲ ਨੇ ਦੱਸਿਆ ਕਿ ਕੌਮੀ ਭਾਜਪਾ ਪ੍ਰਧਾਨ ਨਬੀਨ ਨੇ ਵਿਸ਼ਵਾਸ ਦਿਵਾਇਆ ਕਿ ਭਾਜਪਾ ਵਲੋਂ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤ ਦਿੱਤੇ ਜਾਣ ਦੇ ਨਾਲ ਪੰਜਾਬ ਨੂੰ ਆਰਥਿਕ ਪੱਖੋਂ ਉੱਪਰ ਚੁੱਕੇ ਜਾਣ ਦੇ ਉਪਰਾਲੇ ਹੋਰ ਤੇਜ਼ ਕੀਤੇ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ਪੰਜਾਬ ਵਿਕਾਸ ਕਾਰਜਾਂ ਪੱਖੋਂ ਮੋਹਰੀ ਹੋਵੇਗਾ। ਸ. ਆਲੀਵਾਲ ਨੇ ਕਿਹਾ ਕਿ ਨਬੀਨ ਦੀ ਤਿੰਨ ਦਿਨਾ ਪੰਜਾਬ ਫੇਰੀ ਭਾਜਪਾ ਵਲੋਂ ਚੋਣਾਂ ਸੰਬੰਧੀ ਤਕੜੀ ਰਣਨੀਤੀ ਉਲੀਕੇ ਜਾਣ ਸੰਬੰਧੀ ਅਤੇ ਪੰਜਾਬ ਅੰਦਰ ਭਾਜਪਾ ਵਲੋਂ 2027 ‘ਚ ਚੋਣਾਂ ‘ਚ ਜਿੱਤ ਦਰਜ ਕੀਤੇ ਜਾਣ ਲਈ ਭਾਜਪਾ ਦੇ ਵਰਕਰਾਂ ਨੂੰ ਹੋਰ ਤਕੜਾ ਕੀਤੇ ਜਾਣ ਵਜੋਂ ਮੰਨੀ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਨੰਬਰਦਾਰ ਹਰਦੇਵ ਸਿੰਘ ਦੇਬੀ ਸਮੇਤ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਯਤਨਾਂ ਨਾਲ ਸ੍ਰੀ ਹੇਮਕੁੰਟ ਘਟਨਾਂ ’ਚ ਨਾਮਜ਼ਦ ਪੰਜਾਬੀਆਂ ਨੂੰ ਇਨਸਾਫ਼ ਦੀ ਕਿਰਨ ਬੱਝੀ-ਮੁੱ... ਅਗਲੀ ਖ਼ਬਰ ‘ਲਾਲ ਲਕੀਰ’ ਵਿਚਲੀ ਜਾਇਦਾਦ ਦੇ ਮਾਲਕਾਨਾ ਅਧਿਕਾਰਾਂ ਦੀ ਅਣਹੋਂਦ ’ਚ ਕਰੋੜਾਂ ਦੀਆਂ ਜਾਇਦਾਦਾਂ ਕੌਡੀਆਂ ਬਰਾਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।