14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪ੍ਰਮਿੰਦਰ ਸਿੰਘ ਕੰਬੋ ਬੀ.ਸੀ. ਵਿੰਗ ਹਲਕਾ ਜਗਰਾਉਂ ਦੇ ਪ੍ਰਧਾਨ ਨਿਯੁਕਤ, ਆਗੂਆਂ ਨੇ ਦਿੱਤੀਆਂ ਵਧਾਈਆਂ

ਅਜੀਤ ਡੈਸਕ 13-06-2026
ਹਠੂਰ, 12 ਜੂਨ (ਜਸਵਿੰਦਰ ਸਿੰਘ ਛਿੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਨਿੱਧੜਕ, ਇਮਾਨਦਾਰ ਅਤੇ ਟਕਸਾਲੀ ਆਗੂ ਪ੍ਰਮਿੰਦਰ ਸਿੰਘ ਕੰਬੋ ਹਠੂਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਹਲਕਾ ਜਗਰਾਉਂ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਚੰਦ ਸਿੰਘ ਡੱਲਾ, ਬਲਾਕ ਸੰਮਤੀ ਜਗਰਾਉਂ ਦੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਲੈਂਡ ਮਾਰਗੇਜ਼ ਬੈਂਕ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਟਰੱਕ ਯੂਨੀਅਨ ਹਠੂਰ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਹਠੂਰ, ਜਥੇਦਾਰ ਪ੍ਰਮਿੰਦਰ ਸਿੰਘ ਚੀਮਾ, ਜਥੇਦਾਰ ਰਣਧੀਰ ਸਿੰਘ ਧੀਰਾ, ਜਥੇਦਾਰ ਸ਼ਿਵਰਾਜ ਸਿੰਘ ਕਲੇਰ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਸੀਨੀਅਰ ਆਗੂ ਜਸਵੀਰ ਸਿੰਘ ਦੇਹੜਕਾ, ਜਸਵਿੰਦਰ ਸਿੰਘ ਸਿੰਦਰ ਲੱਖਾ, ਨੰਬਰਦਾਰ ਮਿਹਰਦੀਪ ਸਿੰਘ ਹਠੂਰ, ਬਲਵੰਤ ਸਿੰਘ ਬਾਦਲ, ਬਲਜੀਤ ਸਿੰਘ ਹਠੂਰ, ਰੇਸ਼ਮ ਸਿੰਘ ਮਾਣੂੰਕੇ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਬੰਟੀ ਸਿੰਘ, ਸੁਖਵਿੰਦਰ ਸਿੰਘ ਬੁਰਜ਼ ਕੁਲਾਰਾ, ਸੁਰਜੀਤ ਸਿੰਘ ਲੱਖਾ, ਪਰਮਜੀਤ ਸਿੰਘ ਲੱਖਾ, ਬੂੜਾ ਸਿੰਘ, ਹਰਪਾਲ ਸਿੰਘ, ਕੇਵਲ ਸਿੰਘ, ਬਿੱਟੂ ਸਿੰਘ ਆਦਿ ਨੇ ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ ਹਠੂਰ ਨੂੰ ਵਧਾਈਆਂ ਦਿੱਤੀਆਂ | ਨਵ ਨਿਯੁਕਤ ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਐੱਸ.ਆਰ. ਕਲੇਰ ਸਾਬਕਾ ਵਿਧਾਇਕ, ਹੀਰਾ ਸਿੰਘ ਗਾਬੜੀਆ ਦਾ ਉਨ੍ਹਾਂ ਦੀ ਨਿਯੁਕਤੀ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹੋਰ ਵੀ ਤਨਦੇਹੀ ਨਾਲ ਮਿਹਨਤ ਕਰਨਗੇ |
ਪਿਛਲੀ ਖ਼ਬਰ ਨਗਰ ਕੌਂਸਲ ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਡੇਂਗੂ ਤੋਂ ਬਚਾਅ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਵਿਧਾਨ ਸਭਾ ਹਲਕਾ ਗਿੱਲ ਤੋਂ ਕੋਆਰਡੀਨੇਟਰ ਨਿਯੁਕਤ ਕਰਕੇ ਜ਼ਿੰਮੇਵਾਰੀ ਸੰਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।