30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਿੱਧਵਾਂ ਕਾਲਜ ਵਿਖੇ ਪੋਸ਼ ਐਕਟ 2013 'ਤੇ ਪ੍ਰਸਾਰ ਭਾਸ਼ਨ <br/>

ਅਜੀਤ ਡੈਸਕ 31-05-2026
ਚੌਂਕੀਮਾਨ, 30 ਮਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰਸੱਟ ਸਿੱਧਵਾਂ ਖੁਰਦ ਦੀ ਯੋਗ ਰਹਿਨੁਮਾਈ ਹੇਠ ਇਲਾਕੇ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਬੌਧਿਕ ਸੰਪਤੀ ਅਧਿਕਾਰ (ਆਈ.ਪੀ.ਆਰ.ਸੈੱਲ) ਵਲੋਂ ਆਨਲਾਈਨ 'ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਐਕਟ 2013' ਉੱਪ ਵਿਸ਼ੇ (ਪੋਸ਼ ਐਕਟ 2013) ਉੱਪਰ ਪ੍ਰਸਾਰ ਭਾਸ਼ਣ ਕਰਵਾਇਆ ਗਿਆ | ਇਸ ਆਨਲਾਈਨ ਪ੍ਰਸਾਰ ਭਾਸ਼ਣ ਦੇ ਪ੍ਰਮੁੱਖ ਬੁਲਾਰੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਡਿਪਟੀ ਐਡਵੋਕੇਟ ਜਰਨਲ ਪੰਜਾਬ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਸਨ | ਪ੍ਰੋ. ਹਰਦੀਪ ਕੌਰ ਨੇ ਪ੍ਰਮੱਖ ਬੁਲਾਰੇ ਦੀ ਅਕਾਦਮਿਕ ਪ੍ਰਾਪਤੀ ਬਾਰੇ ਜਾਣੂੰ ਕਰਵਾਇਆ ਅਤੇ ਰਸਮੀ ਤੌਰ ਤੇ ਉਨ੍ਹਾਂ ਦਾ ਸਵਾਗਤ ਕੀਤਾ | ਪ੍ਰਮੁੱਖ ਬੁਲਾਰੇ ਵਲੋਂ ਆਪਣੇ ਲੈਕਚਰ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਫਲਸਫ਼ੇ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੀਤੀ, ਜਿੰਨ੍ਹਾਂ ਨੇ ਆਪਣੀ ਪਵਿੱਤਰ ਬਾਣੀ ਵਿਚ ਔਰਤ ਨੂੰ ਉੱਚਾ ਦਰਜਾ ਦਿੱਤਾ ਹੈ | ਇਸ ਲਈ ਉਨਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਇਸ ਤੱਥ 'ਤੇ ਵੀ ਚਾਨਣਾ ਪਾਇਆ ਕਿ ਔਰਤਾਂ ਦੀ ਇੱਜ਼ਤ ਅਤੇ ਸਤਿਕਾਰ ਸਾਡੇ ਸੱਭਿਆਚਾਰ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਹਿੱਸਾ ਹੈ ਅਤੇ ਭਾਰਤੀ ਸੰਵਿਧਾਨ ਵਿਚ ਦਰਜ ਹੈ | ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਭਾਰਤ ਕਾਨੂੰਨਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਨਿਰਭਯਾ ਕੇਸ ਤੋਂ ਬਾਅਦ ਔਰਤਾਂ ਦੀ ਸੁੱਰਿਖਆਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੀ ਸਮਕਾਲੀ ਮੰਗ ਤੋਂ ਬਾਅਦ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਐਕਟ 2013 ਵਿਚ ਬਣਿਆ | ਉਨ੍ਹਾਂ ਕਿਹਾ ਕਿ ਇਹ ਐਕਟ ਔਰਤਾਂ ਦੀ ਰੱਖਿਆਂ ਕਰਦਾ ਹੈ ਅਤੇ ਦੋਸ਼ੀਆ ਲਈ ਸਜ਼ਾਵਾਂ ਦਾ ਪ੍ਰਬੰਧ ਵੀ ਕਰਦਾ ਹੈ | ਕਾਰਜ ਸਥਾਨ ਤੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਅਤੇ ਸ਼ਿਕਾਇਤ ਨਿਵਾਰਨ ਪ੍ਰਦਾਨ ਕਰਨ ਲਈ ਸੰਗਠਨ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਬੁਲਾਰੇ ਦਾ ਧੰਨਵਾਦ ਪ੍ਰਗਟ ਕਰਦਿਆਂ ਕੰਮ-ਕਾਜੀ ਸਥਾਨ 'ਤੇ ਔਰਤਾਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਲੈਕਚਰ ਆਯੋਜਿਤ ਕਰਨ ਲਈ ਡਾ. ਗਗਨਦੀਪ ਧਾਰਨੀ ਅਤੇ ਪ੍ਰੋ. ਹਰਦੀਪ ਕੌਰ ਦੀ ਪ੍ਰਸੰਸਾ ਕੀਤੀ |

ਪਿਛਲੀ ਖ਼ਬਰ ਡਾ. ਕੰਵਲਨੈਨ ਸਿੰਘ ਕੰਗ ਦੇ ਯਤਨਾਂ ਸਦਕਾ ਲੱਗਿਆ ਨਵਾਂ ਟਰਾਂਸਫਾਰਮਰ ਅਗਲੀ ਖ਼ਬਰ ਸੁਖਬੀਰ ਬਾਦਲ ਵਲੋਂ ਰਾਏਕੋਟ ਨੂੰ ਨਜ਼ਰਅੰਦਾਜ਼ ਕਰਨਾ ਪਿਆ ਮਹਿੰਗਾ, ਅਕਾਲੀ ਦਲ ਦੀ ਹੋਈ ਨਾਮੋਸ਼ੀ ਭਰੀ ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।