30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੁਖਬੀਰ ਬਾਦਲ ਵਲੋਂ ਰਾਏਕੋਟ ਨੂੰ ਨਜ਼ਰਅੰਦਾਜ਼ ਕਰਨਾ ਪਿਆ ਮਹਿੰਗਾ, ਅਕਾਲੀ ਦਲ ਦੀ ਹੋਈ ਨਾਮੋਸ਼ੀ ਭਰੀ ਹਾਰ

ਅਜੀਤ ਡੈਸਕ 31-05-2026
ਰਾਏਕੋਟ, 30 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਨਜ਼ਰਅੰਦਾਜ਼ ਕਰਨ ਦੇ ਆਏ ਤਾਜ਼ਾ ਨਤੀਜਿਆਂ 'ਚ ਰਾਏਕੋਟ ਸ਼ਹਿਰ ਵਿਚ ਪਾਰਟੀ ਦਾ ਗਰਾਫ਼ ਹੇਠਾਂ ਜਾਣਾ ਚਿੰਤਾਜਨਕ ਬਣ ਚੁੱਕਾ ਹੈ | ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਰਾਏਕੋਟ ਹਲਕੇ 'ਚ ਨਾ ਆਉਣ ਕਾਰਨ ਜਿੱਥੇ ਪਾਰਟੀ ਵਰਕਰਾਂ ਵਿਚ ਨਿਰਾਸ਼ਾ ਹੈ, ਉੱਥੇ ਹੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਵੀ ਵੱਡਾ ਖ਼ੋਰਾ ਲੱਗ ਚੁੱਕਾ ਹੈ | ਨਗਰ ਕੌਂਸਲ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਰਾਏਕੋਟ ਦੇ ਅਬਜ਼ਰਵਰ ਜਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਪੱਤਰਕਾਰਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਨਜਰਅੰਦਾਜ਼ੀ ਬਾਰੇ ਜਾਣੂੰ ਕਰਵਾਇਆ ਜਾ ਚੁੱਕਾ ਹੈ, ਜਿਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਨਗਰ ਕੌਂਸਲ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਰਾਏਕੋਟ ਵਿਚ 2 ਘੰਟੇ ਲਈ ਰੋਡ ਸ਼ੋਅ ਕਰਨ ਲਈ ਹਲਕੇ ਵਿਚ ਦਸਤਕ ਦੇਣਗੇ, ਜਦਕਿ ਪਾਰਟੀ ਪ੍ਰਧਾਨ ਨਹੀਂ ਬਹੁੜੇ | ਜਿਸ ਕਰਕੇ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ, ਵਰਕਰਾਂ ਦਾ ਮਨੋਬਲ ਪੂਰੀ ਤਰ੍ਹਾਂ ਡਿੱਗ ਚੁੱਕਾ ਸੀ, ਜਿਨ੍ਹਾਂ ਵਲੋਂ ਫੇਰ ਵੀ ਹੌਂਸਲਾ ਕਰਕੇ ਚੋਣਾਂ ਦੀ ਇਹ ਜੰਗ ਲੜ੍ਹੀ ਗਈ | ਦੱਸਣਾ ਇਹ ਬਣਦਾ ਹੈ ਕਿ ਸ਼ਹਿਰ ਦੇ ਵੋਟਰਾਂ ਤੇ ਸਪੋਟਰਾਂ ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਅਕਾਲੀ ਦਲ ਦੀ ਹਾਈਕਮਾਂਡ ਇਸ ਹਲਕੇ ਨੂੰ ਬਿਲਕੁੱਲ ਨਜ਼ਰਅੰਦਾਜ਼ ਕਰ ਚੁੱਕੀ ਹੈ ਜਾਂ ਫ਼ਿਰ ਇਸ ਵਿਧਾਨ ਸਭਾ ਸੀਟ ਨੂੰ ਕਿਸੇ ਗਠਜੋੜ ਦੇ ਖ਼ਾਤੇ ਪਾਇਆ ਜਾ ਚੁੱਕਾ ਹੈ | ਬੇਸ਼ੱਕ ਵਿਧਾਨ ਸਭਾ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ, ਹਲਕੇ ਦੇ ਅਕਾਲੀ ਵਰਕਰ, ਸਮਰਥਕ ਤੇ ਵੋਟਰ ਸਭ ਭਲੀ-ਭਾਂਤ ਜਾਣਦੇ ਹਨ | ਇਥੋਂ ਤੱਕ ਕੁ ਬਹੁਤੇ ਅਕਾਲੀ ਪਰਿਵਾਰ ਹੋਰ ਪਾਰਟੀਆਂ ਦਾ ਸਹਾਰਾ ਤੱਕਣ ਲਈ ਉਤਾਵਲੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਅਕਾਲੀ ਵਰਕਰ ਕਿਸ ਪਾਰਟੀ ਦੀ ਝੋਲੀ ਵਿਚ ਪੈ ਜਾਣਗੇ |
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਪੋਸ਼ ਐਕਟ 2013 'ਤੇ ਪ੍ਰਸਾਰ ਭਾਸ਼ਨ <br/> ਅਗਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਜਥੇਬੰਦੀ ਨੇ ਏਜੰਟ ਤੋਂ 13 ਲੱਖ ਰੁਪਏ ਵਾਪਿਸ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।