10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੈਟਰੋਲ-ਡੀਜ਼ਲ ਕੀਮਤਾਂ 'ਚ ਨਿਰੰਤਰ ਵਾਧੇ ਨੂੰ ਲੈ ਕੇ ਕਾਂਗਰਸ ਅੱਜ ਰੋਸ ਪ੍ਰਦਰਸ਼ਨ ਕਰੇਗੀ

ਅਜੀਤ ਡੈਸਕ 30-05-2026
ਮੁੱਲਾਂਪੁਰ-ਦਾਖਾ, 29 ਮਈ (ਨਿਰਮਲ ਸਿੰਘ ਧਾਲੀਵਾਲ)-ਨਿੱਤ ਦਿਨ ਵਧ ਰਹੀਆਂ ਪੈਟਰੋਲ-ਡੀਜ਼ਲ ਕੀਮਤਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਆਦੇਸ਼ਾਂ ਹੇਠ ਕਾਂਗਰਸ ਰਾਜ ਭਰ 'ਚ ਅੱਜ 30 ਮਈ ਨੂੰ ਵਿਧਾਨ ਸਭਾ ਹਲਕਾ ਪੱਧਰੀ ਧਰਨੇ ਦੇ ਰਹੀ ਹੈ | ਇਹ ਜਾਣਕਾਰੀ ਹਲਕਾ ਦਾਖਾ 'ਚ ਕੈਪਟਨ ਸੰਦੀਪ ਸੰਧੂ ਦੇ ਦਫ਼ਤਰੋਂ ਪ੍ਰਾਪਤ ਹੋਈ | ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਆਪਣੇ ਪੰਜੇ ਵਿਧਾਨ ਸਭਾ ਹਲਕਿਆਂ ਅੰਦਰ ਪੈਟਰੋਲ-ਡੀਜ਼ਲ ਕੀਮਤਾਂ 'ਚ ਵਾਧੇ ਨੂੰ ਲੈ ਕੇ ਹੋਣ ਜਾ ਰਹੇ ਰੋਸ ਮਾਰਚਾਂ ਬਾਰੇ ਦੱਸਦਿਆਂ ਕਿਹਾ ਕਿ ਹਲਕਾ ਪੱਧਰੀ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਕਾਰਕੁੰਨਾਂ ਵਲੋਂ ਬੈਲਗੱਡੀ, ਖੱਚਰ ਰੇੜਾ, ਰਿਕਸ਼ਾ, ਸਾਈਕਲਾਂ 'ਤੇ ਸਵਾਰ ਹੋ ਕੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਦਿਆਂ ਲੋਕਾਂ ਨੂੰ ਦੱਸਿਆ ਜਾਵੇਗਾ ਕਿ 11 ਦਿਨਾਂ 'ਚ ਚੌਥੀ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਿਵੇਂ ਵਧੀਆਂ | ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅਨੁਸਾਰ ਵਿਧਾਨ ਸਭਾ ਹਲਕੇ ਸਾਹਨੇਵਾਲ, ਗਿੱਲ, ਰਾਏਕੋਟ, ਜਗਰਾਉਂ, ਦਾਖਾ ਵਿਖੇ ਰੋਸ ਮਾਰਚਾਂ ਦੀ ਅਗਵਾਈ ਹਲਕਾ ਇੰਚਾਰਜ ਕਰਨਗੇ | ਮੁੱਲਾਂਪੁਰ ਵਲੋਂ ਲੁਧਿਆਣਾ ਦਿਹਾਤੀ ਜ਼ਿਲ੍ਹੇ ਅੰਦਰ ਕੁੱਲ ਬਲਾਕ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਇਸ ਪਾਰਟੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਪਣੇ ਹਲਕਾ ਇੰਚਾਰਜਾਂ ਨੂੰ ਪੂਰਾ ਸਹਿਯੋਗ ਕੀਤਾ ਜਾਵੇ | ਮੁੱਲਾਂਪੁਰ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਕੀਮਤਾਂ 'ਚ ਵਾਧੇ ਨਾਲ ਜਿਥੇ ਮਹਿੰਗਾਈ ਬੇਲਗਾਮ ਹੋ ਰਹੀ ਹੈ, ਉਥੇ ਸਾਉਣੀ ਫ਼ਸਲ ਸੀਜ਼ਨ ਆਉਣ ਕਰਕੇ ਕਿਸਾਨ ਨੂੰ ਸਵੇਰ ਸ਼ਾਮ ਡੀਜ਼ਲ ਦੀ ਪੈ ਰਹੀ ਲੋੜ ਵੱਸ ਤੋਂ ਬਾਹਰ ਹੋ ਗਈ, ਕਿਸਾਨਾਂ ਵਾਂਗ ਫੈਕਟਰੀਆਂ ਵਾਲਿਆਂ ਨੂੰ ਵੀ ਤੇਲ ਕੀਮਤਾਂ 'ਚ ਵਾਧੇ ਦਾ ਵੱਡਾ ਧੱਕਾ ਲੱਗਾ ਹੈ | ਉਨ੍ਹਾਂ ਦੱਸਿਆ ਕਿ ਤੇਲ ਕੰਪਨੀਆਂ ਸਿੱਧੀ ਸਪਲਾਈ ਵਾਲੀਆਂ ਫੈਕਟਰੀਆਂ ਨੂੰ 132 ਰੁਪਏ ਪ੍ਰਤੀ ਲੀਟਰ ਤੇਲ ਦੇ ਰਹੀਆਂ ਹਨ |
ਪਿਛਲੀ ਖ਼ਬਰ ਹਠੂਰ-ਜਗਰਾਉਂ ਇਲਾਕੇ 'ਚ ਦੀਆਂ ਜ਼ਮੀਨਾਂ ਦੀ ਖ਼ਰੀਦ-ਵੇਚ 'ਚ ਧੋਖਾਧੜੀ ਕਰਨ ਵਾਲਾ ਲੈਂਡ ਮਾਫ਼ੀਆ ਸਰਗਰਮ ਅਗਲੀ ਖ਼ਬਰ ਨਗਰ ਅੱਬੂਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਮਾਤਾ ਜਸਵਿੰਦਰ ਕੌਰ ਖੈਹਿਰਾ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।