30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭੋਗ 'ਤੇ ਵਿਸ਼ੇਸ਼-ਠੇਕੇਦਾਰ ਚਰਨਜੀਤ ਸਿੰਘ ਸਿੱਧਵਾਂ ਬੇਟ

ਅਜੀਤ ਡੈਸਕ 24-05-2026
ਸਿੱਧਵਾਂ ਬੇਟ- ਚਰਨਜੀਤ ਸਿੰਘ ਦਾ ਜਨਮ 1962 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿੱਧਵਾਂ ਬੇਟ ਵਿਖੇ ਇਕ ਨਾਮਵਾਰੀ ਪਰਿਵਾਰ ਨਾਲ ਸੰਬੰਧਿਤ ਠੇਕੇਦਾਰ ਦਰਸ਼ਨ ਸਿੰਘ ਦੇ ਘਰ ਮਾਤਾ ਕੁਸ਼ੱਲਿਆ ਕੌਰ ਦੀ ਕੁੱਖੋਂ ਹੋਇਆ | ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ 'ਚੋਂ ਕਰਨ ਉਪਰੰਤ ਆਪ-ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਦੇ ਨਾਲ-ਨਾਲ ਹੋਰ ਵਪਾਰਕ ਧੰਦਿਆਂ 'ਚ ਲੱਗ ਗਏ | 1992 ਵਿਚ ਆਪ ਨੇ ਪੰਜਾਬ ਦੇ ਨਾਮਵਾਰ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਦਲੀਪ ਸਿੰਘ ਅਤੇ ਮਾਤਾ ਨਰਿੰਦਰ ਕੌਰ ਦੀ ਸਪੁੱਤਰੀ ਬੀਬੀ ਰਵਿੰਦਰ ਕੌਰ ਨੂੰ ਆਪਣਾ ਹਮਸਫ਼ਰ ਬਣਾਇਆ | ਆਪ ਦੇ ਘਰ ਇਕ ਬੇਟੀ ਗੁਰਨੀਤ ਕੌਰ ਅਤੇ ਇਕ ਬੇਟੇ ਗੁਰਸਿਮਰਤ ਸਿੰਘ ਸਿੰਮੂ ਨੇ ਜਨਮ ਲਿਆ | ਜਿੰਨ੍ਹਾਂ ਨੂੰ ਵਧੀਆ ਪੜ੍ਹਾਈ ਕਰਵਾਈ ਅਤੇ ਬੇਟੀ ਗੁਰਨੀਤ ਕੌਰ ਦੀ ਸ਼ਾਦੀ ਜ਼ਿਲ੍ਹਾ ਜਲੰਧਰ ਦੇ ਪਿੰਡ ਰਸੂਲਪੁਰ ਦੇ ਨਾਮਵਾਰੀ ਪਰਿਵਾਰ ਵਿਚ ਕਰਕੇ ਧੀ-ਜਵਾਈ ਨੂੰ ਕੈਨੇਡਾ ਵਿਚ ਸੈਟਲਡ ਕੀਤਾ | ਮਾਤਾ-ਪਿਤਾ ਦੀ ਮੌਤ ਉਪਰੰਤ ਆਪ ਨੇ ਆਪਣੇ ਵੱਡੇ ਭਰਾਵਾਂ ਠੇਕੇਦਾਰ ਅਵਤਾਰ ਸਿੰਘ ਤਾਰੀ, ਠੇਕੇਦਾਰ ਜਿੰਦਰਪਾਲ ਸਿੰਘ, ਠੇਕੇਦਾਰ ਪਰਮਜੀਤ ਸਿੰਘ ਪੱਪੀ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਅਤੇ ਛੋਟੇ ਭਰਾ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਨੂੰ ਪੂਰਾ ਸਤਿਕਾਰ ਦਿੱਤਾ ਅਤੇ ਉਨ੍ਹਾਂ ਦੇ ਸਲਾਹ-ਮਸ਼ਵਰੇ ਨਾਲ ਹੀ ਅੱਗੇ ਵਧਣ ਦਾ ਯਤਨ ਕੀਤਾ | ਆਪ ਦੇ ਵੱਡੇ ਭਰਾ ਪਰਮਜੀਤ ਸਿੰਘ ਪੱਪੀ ਵਲੋਂ ਪਿੰਡ ਦੀ ਲੰਬਾ ਸਮਾਂ ਕੀਤੀ ਗਈ ਸਰਪੰਚੀ ਦੌਰਾਣ ਵੀ ਆਪ ਦਾ ਵੱਡਾ ਰੋਲ ਰਿਹਾ | ਇਸ ਤੋਂ ਇਲਾਵਾ ਛੋਟੇ ਭਰਾ ਸੁਰਿੰਦਰ ਸਿੰਘ ਨੂੰ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਬਣਨ ਤੋਂ ਇਲਾਵਾ ਕੈਪਟਨ ਸੰਦੀਪ ਸੰਧੂ ਨਾਲ ਕਾਂਗਰਸ ਪਾਰਟੀ ਦੇ ਇਕ ਜੁਝਾਰੂ ਵਰਕਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ | ਚਰਨਜੀਤ ਸਿੰਘ ਇਲਾਕੇ ਵਿਚ ਆਪਣੇ ਹਸਮੁੱਖ ਅਤੇ ਮਿਲਾਪੜੇ ਸੁਭਾਅ ਦੀ ਬਦੌਲਤ ਇਕ ਵਧੀਆ ਇਨਸਾਨ ਵਜੋਂ ਜਾਣੇ ਜਾਂਦੇ ਸਨ | ਚਰਨਜੀਤ ਸਿੰਘ ਆਪਣੇ ਪਰਿਵਾਰ ਨਾਲ ਜ਼ਿੰਦਗੀ ਦੇ ਆਖਰੀ ਪਲ ਵਧੀਆ ਤਰੀਕੇ ਨਾਲ ਬਤੀਤ ਕਰ ਰਹੇ ਸਨ, ਪਰ ਅਚਾਨਕ ਉਹ 18 ਮਈ ਦੀ ਸ਼ਾਮ ਨੂੰ ਇਕ ਸੜਕ ਹਾਦਸੇ ਦੌਰਾਨ ਅਕਾਲ ਚਲਾਨਾ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਸਵ: ਚਰਨਜੀਤ ਸਿੰਘ ਨਮਿੱਤ ਸ੍ਰੀ ਸਹਿਜ ਪਾਠਾਂ ਦੇ ਭੋਗ 24 ਮਈ, ਦਿਨ ਐਤਵਾਰ ਨੂੰ ਨਗਰ ਸਿੱਧਵਾਂ ਬੇਟ ਦੇ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ 12.30 ਤੋਂ 2 ਵਜੇ ਤੱਕ ਪਾਏ ਜਾਣਗੇ |
-ਜਸਵੰਤ ਸਿੰਘ ਸਲੇਮਪੁਰੀ
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸੂਬੇ ਦੇ ਲੋਕ ਬੇਸਬਰੀ ਨਾਲ 2027 ਦੀ ਉਡੀਕ ਕਰ ਰਹੇ ਹਨ-ਕੈਪਟਨ ਸੰਧੂ ਅਗਲੀ ਖ਼ਬਰ ਭੁਪਿੰਦਰ ਕੌਰ ਉੱਪਲ ਦਾ ਅੰਤਿਮ ਸੰਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।