12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਨਜੀਤ ਸਿੰਘ ਕੋਆਰਡੀਨੇਟਰ ਮਾਲਵਾ ਜ਼ੋਨ ਨੇ ਆਪਣੇ ਭਰਾ ਲਈ ਵਾਰਡ ਨੰਬਰ-14 'ਚ ਘਰ-ਘਰ ਵੋਟਾਂ ਮੰਗੀਆਂ

ਵਾਰਡ ਨੰਬਰ-14 ਤੋਂ 'ਆਪ' ਦੇ ਉਮੀਦਵਾਰ ਮਨਜਿੰਦਰ ਸਿੰਘ ਕਾਕੂ ਦੇ ਹੱਕ 'ਚ ਘਰ-ਘਰ ਵੋਟਾਂ ਮੰਗਦੇ ਹੋਏ ਉਨ੍ਹਾਂ ਦੇ ਵੱਡੇ ਭਰਾ ਮਨਜੀਤ ਸਿੰਘ ਰਾਏਕੋਟ ਅਤੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 23-05-2026
ਰਾਏਕੋਟ, 22 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਵਾਰਡ ਨੰਬਰ-14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਕਾਕੂ ਲਈ ਉਨ੍ਹਾਂ ਦੇ ਵੱਡੇ ਭਰਾ ਮਨਜੀਤ ਸਿੰਘ ਰਾਏਕੋਟ ਕੋਆਰਡੀਨੇਟਰ ਮਾਲਵਾ ਜ਼ੋਨ 'ਯੁੱਧ ਨਸ਼ਿਆਂ ਵਿਰੁੱਧ' ਵਲੋਂ ਭਰਵਾਂ ਚੋਣ ਜਲਸਾ ਕੀਤਾ ਅਤੇ ਘਰ-ਘਰ ਵੋਟਾਂ ਮੰਗੀਆਂ | ਇਸ ਮੌਕੇ ਉਮੀਦਵਾਰ ਮਨਜਿੰਦਰ ਸਿੰਘ ਕਾਕੂ ਨੇ ਕਿਹਾ ਕਿ ਪਾਰਟੀ ਵਲੋਂ ਜਤਾਏ ਭਰੋਸਾ 'ਤੇ ਕਾਇਮ ਰਹਿਣ ਲਈ ਉਹ ਅਣਥੱਕ ਮਿਹਨਤ ਕਰਨਗੇ ਅਤੇ ਚੋਣਾਂ ਦੌਰਾਨ 'ਆਪ' ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ | ਉਨ੍ਹਾਂ ਪੱਤਰਕਾਰਾਂ ਰਾਹੀਂ ਵਾਰਡ ਨੰਬਰ-14 ਦੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ 'ਤੁਹਾਡਾ ਇਕ-ਇਕ ਵੋਟ ਮੇਰੇ ਲਈ ਕਰਜ਼ ਹੈ' ਜਿੱਤ ਤੋਂ ਬਾਅਦ ਵਾਰਡ ਦੀਆਂ ਸਮੁੱਚੀਆਂ ਗਲੀਆਂ-ਨਾਲੀਆਂ, ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧ, ਪੀਣ ਵਾਲੇ ਪਾਣੀ ਸਮੱਸਿਆਵਾਂ, ਲਾਈਟਾਂ ਦੇ ਪ੍ਰਬੰਧ ਸਮੇਤ ਬਜ਼ੁਰਗਾਂ ਤੇ ਹਰ ਵਰਗ ਲਈ ਖ਼ਾਸ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ | ਉਨ੍ਹਾਂ ਆਖਿਆ ਕਿ ਡੋਰ-ਟੂ-ਡੋਰ ਮੁਹਿੰਮ ਕਰਕੇ ਘਰ-ਘਰ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉੱਥੇ ਹੀ 'ਆਪ' ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਕਰਕੇ ਉਨ੍ਹਾਂ ਨੂੰ ਵਾਰਡ ਵਾਸੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ | ਇਸ ਲਈ 26 ਮਈ ਨੂੰ ਵੋਟਿੰਗ ਵਾਲੇ ਦਿਨ ਵੋਟਰ ਚੋਣ ਨਿਸ਼ਾਨ 'ਝਾੜੂ' ਉੱਪਰ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ | ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਜਸਕਰਨ ਸਿੰਘ ਲੱਕੀ ਬੁੱਟਰ, ਮਨਵੀਰ ਸਿੰਘ ਭੱਟੀ, ਇਕਬਾਲ ਸਿੰਘ ਸਿੱਧੂ, ਹਰੀ ਸਿੰਘ, ਰਮੇਸ਼ ਕੁਮਾਰ, ਪਵਿੱਤਰ ਸਿੰਘ, ਹਰਮਨ ਸਿੰਘ, ਸਤਵੀਰ ਸਿੰਘ ਗਰੇਵਾਲ, ਮਨਵੀਰ ਸਿੰਘ, ਬਲਵੀਰ ਸਿੰਘ, ਅਮਰਜੀਤ ਸਿੰਘ, ਸਰਦੂਲ ਸਿੰਘ, ਸੋਨੀ ਕੱਚਾ ਕਿਲ੍ਹਾ, ਰਾਜੂ ਧੀਂਗੜਾ, ਮਨਸਾ ਰਾਮ, ਚਰਨ ਸਿੰਘ, ਰਣਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ-9 'ਚ ਵਿਸ਼ਾਲ ਚੋਣ ਜਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।