03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਹਲਵਾਰਾ-ਦਿੱਲੀ ਫਲਾਈਟ ਦੇ ਸਮੇਂ ’ਚ ਬਦਲਾਅ, 10 ਸਤੰਬਰ ਤੋਂ ਨਵਾਂ ਸਮਾਂ ਲਾਗੂ

ਹਲਵਾਰਾ (ਲੁਧਿਆਣਾ), 3 ਸਤੰਬਰ (ਮਨਦੀਪ ਸਿੰਘ ਉੱਭੀ)- ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ...

ਅਜੀਤ ਡੈਸਕ 03-09-2026

ਹਲਵਾਰਾ (ਲੁਧਿਆਣਾ), 3 ਸਤੰਬਰ (ਮਨਦੀਪ ਸਿੰਘ ਉੱਭੀ)- ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰਨ ਵਾਲੀ ਦੁਪਹਿਰ ਦੀ ਫਲਾਈਟ ਦੇ ਸਮੇਂ ਵਿਚ 10 ਸਤੰਬਰ ਤੋਂ ਬਦਲਾਅ ਕੀਤਾ ਗਿਆ ਹੈ। ਇਸ ਤਬਦੀਲੀ ਨਾਲ ਹਲਵਾਰਾ ਤੋਂ ਦਿੱਲੀ ਜਾਣ ਵਾਲੇ ਰੈਗੂਲਰ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਹਲਵਾਰਾ ਏਅਰਪੋਰਟ ਦੇ ਡਾਇਰੈਕਟਰ ਜੰਗੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਸ਼ਡਿਊਲ ਅਨੁਸਾਰ ਦਿੱਲੀ ਤੋਂ ਚੱਲਣ ਵਾਲੀ ਦੁਪਹਿਰ ਦੀ ਫਲਾਈਟ 3:35 ਵਜੇ ਹਲਵਾਰਾ ਏਅਰਪੋਰਟ ’ਤੇ ਪਹੁੰਚੇਗੀ, ਜਦਕਿ ਹਲਵਾਰਾ ਤੋਂ ਇਹ ਫਲਾਈਟ ਸ਼ਾਮ 4:05 ਵਜੇ ਦਿੱਲੀ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਦੁਪਹਿਰ ਦੀ ਫਲਾਈਟ ਦੇ ਸਮੇਂ ਵਿਚ ਤਬਦੀਲੀ ਲਈ ਰੈਗੂਲਰ ਯਾਤਰੀਆਂ ਵਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।

ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਏਅਰ ਇੰਡੀਆ ਵਲੋਂ ਫਲਾਈਟ ਦੇ ਟਾਈਮ ਟੇਬਲ ਵਿਚ ਤਬਦੀਲੀ ਕੀਤੀ ਗਈ ਹੈ। ਨਵੇਂ ਸਮੇਂ ਮੁਤਾਬਕ ਯਾਤਰੀਆਂ ਨੂੰ ਦਿੱਲੀ ਆਉਣ-ਜਾਣ ਲਈ ਪਹਿਲਾਂ ਨਾਲੋਂ ਵਧੇਰੇ ਸੁਵਿਧਾਜਨਕ ਸਮਾਂ ਮਿਲੇਗਾ। ਡਾਇਰੈਕਟਰ ਜੰਗੀਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਵੇਰ ਦੀ ਫਲਾਈਟ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸਵੇਰ ਦੀ ਉਡਾਣ ਪਹਿਲਾਂ ਤੋਂ ਨਿਰਧਾਰਤ ਸਮੇਂ ਅਨੁਸਾਰ ਹੀ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ। ਸਿਰਫ਼ ਦੁਪਹਿਰ ਦੀ ਫਲਾਈਟ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।

ਫਲਾਈਟ ਦੇ ਨਵੇਂ ਸਮੇਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੈਗੂਲਰ ਯਾਤਰੀਆਂ ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪ੍ਰਵਾਨਗੀ ਮਿਲਣ ਨਾਲ ਹਲਵਾਰਾ ਏਅਰਪੋਰਟ ਤੋਂ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ।

ਪਿਛਲੀ ਖ਼ਬਰ ਗਾਇਕ ਤੇ ਗੀਤਕਾਰ ਦੀ ਖ਼ੂਨ ਨਾਲ ਲਥਪਥ ਲਾਸ਼ ਘਰ ’ਚੋਂ ਹੋਈ ਬਰਾਮਦ ਅਗਲੀ ਖ਼ਬਰ ਦੁਕਾਨ ਦੀ ਛੱਤ ਪਾੜ ਕੇ ਚੋਰ ਕੈਸ਼, ਚਾਂਦੀ ਦੀ ਮੂਰਤੀ, ਸਿੱਕੇ ਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ