07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੰਡੀ ਮੁੱਲਾਂਪੁਰ 'ਚ ਭਾਜਪਾ ਵਲੋਂ ਦੀਨ ਦਿਆਲ ਉਪਾਧਿਆਏ ਮਹਾਂ ਸਿੱਖਿਆ ਅਭਿਆਨ ਤਹਿਤ ਪ੍ਰੋਗਰਾਮ ਮਨਜੀਤ ਸਿੰਘ ਰਾਏ, ਡਾ: ਰਜਿੰਦਰ ਸ਼ਰਮਾ, ਗੌਰਵ ਕਪੂਰ, ਮੇਜਰ ਸਿੰਘ ਦੇਤਵਾਲ, ਹੋਰ ਪਹੁੰਚੇ

ਅਜੀਤ ਡੈਸਕ 19-04-2026
ਮੁੱਲਾਂਪੁਰ-ਦਾਖਾ, 18 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਗਾਮੀ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੀ ਹਰ ਪ੍ਰਾਪਤੀ ਨੂੰ ਬੂਥ ਪੱਧਰ ਤੱਕ ਪ੍ਰਚਾਰਨ ਅਤੇ ਪੰਡਿਤ ਦੀਨ ਦਿਆਲ ਉਪਾਧਿਆਏ ਮਹਾਂ ਸਿੱਖਿਆ ਅਭਿਆਨ ਹੇਠ ਬੀ.ਜੇ.ਪੀ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ ਦੇ ਪ੍ਰਬੰਧਾਂ ਹੇਠ ਹੋਈ ਇਕੱਤਰਤਾ ਵਿਚ ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਰਾਏ, ਜ਼ਿਲ੍ਹਾ ਇੰਚਾਰਜ ਸਿਖਲਾਈ ਕੈਂਪ ਗੌਰਵ ਕਪੂਰ, ਹੋਰਨਾਂ ਵਿਸ਼ੇਸ਼ ਸ਼ਮੂਲੀਅਤ ਕੀਤੀ | ਭਾਜਪਾ ਕਾਰਕੁੰਨਾ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਮਨਜੀਤ ਸਿੰਘ ਰਾਏ ਦੱਸਿਆ ਕਿ ਇਸ ਪਾਰਟੀ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਜਪਾ ਦੇ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰ, ਇਤਿਹਾਸ ਅਤੇ ਕਾਰਜਸ਼ੈਲੀ ਬਾਰੇ ਸਿਖਲਾਈ ਦੇਣਾ ਹੈ, ਇਸ ਤਹਿਤ ਪੰਜਾਬ ਭਰ ਵਿਚ ਵਰਕਸ਼ਾਪਾਂ ਅਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ 'ਚ ਲਗਾਤਾਰ ਤੀਸਰੀ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਨੂੰ ਪਿਛਲੇ 60 ਵਰਿ੍ਹਆਂ ਦੇ ਮੁਕਾਬਲੇ ਕਿਤੇ ਅੱਗੇ ਲੈ ਗਏ | ਉਨ੍ਹਾਂ ਕਿਹਾ ਕਿ ਆਪਾਂ ਰਲਕੇ ਉੱਦਮ ਕਰੀਏ, ਪੰਜਾਬ ਵਿਚ ਵੀ 2027 'ਚ ਡਬਲ ਇੰਜਣ ਸਰਕਾਰ ਬਣ ਸਕਦੀ ਹੈ | ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ, ਜ਼ਿਲ੍ਹਾ ਇੰਚਾਰਜ ਸਿਖਲਾਈ ਕੈਂਪ ਗੌਰਵ ਕਪੂਰ ਦੱਸਿਆ ਕਿ ਇਹ ਅਭਿਆਨ ਪਾਰਟੀ ਦੇ ਅਧਾਰ ਨੂੰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਸਰਗਰਮ ਕਰਨ ਲਈ ਭਾਰਤੀ ਜਨਤਾ ਪਾਰਟੀ ਦਾ ਇਕ ਮਹੱਤਵਪੂਰਨ ਕਦਮ ਹੈ | ਇਸ ਮੌਕੇ ਭਾਜਪਾ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਮੰਡੀ ਮੁੱਲਾਂਪੁਰ 'ਚ ਭਾਰਤੀ ਜਨਤਾ ਪਾਰਟੀ ਦੀ ਇਕੱਤਰਤਾ ਸਮੇਂ ਗੁਰਜੀਤ ਕੌਰ ਗਾਲਿਬ, ਸੰਜੀਵ ਢੰਡ ਜਗਜੀਵਨ ਸਿੰਘ ਗਰੀਬ, ਯੁਵਾ ਮੋਰਚਾ ਪ੍ਰਧਾਨ ਸ਼ੁਭਮ ਮੁੱਲਾਂਪੁਰ, ਬਾਲ ਕਿ੍ਸ਼ਨ, ਮੰਗਤ ਭਗਤ, ਅੰਬੂ ਰਾਮ ਮਸ਼ਾਲ, ਭੁਪਿੰਦਰ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸੇ, ਕੈਪਟਨ ਗੁਲਜ਼ਾਰ ਸਿੰਘ, ਅਰੁਣ ਮੌਰੀਆ, ਧਰਮਿੰਦਰ ਸਿੰਘ, ਕੈਪਟਨ ਗੁਲਜ਼ਾਰ ਸਿੰਘ, ਅਨਿਲ ਪਰੂਥੀ, ਪ੍ਰਦੀਪ ਜੰਡ, ਜਗਤਾਰ ਬਾਂਗੜ ਜ਼ਿਲ੍ਹਾ ਪ੍ਰਧਾਨ ਦਲਿਤ ਮੋਰਚਾ, ਸੁਰਜੀਤ ਸਿੰਘ ਹਸਨਪੁਰ, ਕੁਲਦੀਪ ਮਸਤ, ਰਾਕੇਸ਼ ਸਿੰਗਲਾ, ਹਰਮਿੰਦਰ ਸਿੰਘ ਸਿੱਪੀ, ਗੁਰਦੇਵ ਮਨੋਹਰ, ਜਗਵੀਰ ਸਿੰਘ ਹਸਨਪੁਰ, ਸ਼ਮੀ ਦਸਲਾਨਾ, ਬਾਵਾ ਜੈਨ, ਗੌਰਵ ਗੁਪਤਾ, ਬਲਵੰਤ ਸਿੰਘ, ਸੋਨੂੰ ਗਾਲਿਬ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਲੁਟੇਰਾ ਗਰੋਹ ਨੇ 2 ਪ੍ਰਵਾਸੀ ਮਜ਼ਦੂਰਾਂ ਨੂੰ ਬਣਾਇਆ ਨਿਸ਼ਾਨਾ, 2 ਮੋਟਰਸਾਈਕਲ ਖੋਹੇ ਅਗਲੀ ਖ਼ਬਰ ਮਾਨ ਸਰਕਾਰ ਦੀ 1000-1500 ਰਾਸ਼ੀ ਦੇਣ ਵਾਲੀ ਯੋਜਨਾ ਨੇ ਔਰਤਾਂ ਨੂੰ ਭੰਬਲਭੂਸੇ 'ਚ ਪਾਇਆ- ਬੀਬੀ ਧਾਲੀਵਾਲ ਬੜੂੰਦੀ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।