04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਏਕੋਟ ਈਦਗਾਹ ਵਿਖੇ ਮਦੀਨਾ ਮਸਜਿਦ ਦਾ ਨੀਂਹ ਪੱਥਰ ਰੱਖਿਆ ਮੁਫ਼ਤੀ ਮੁਹੰਮਦ ਯੂਨਿਸ ਨੇ ਦਿੱਤਾ ਭਾਈਚਾਰਕ ਸਾਂਝ ਦਾ ਸੁਨੇਹਾ

ਅਜੀਤ ਡੈਸਕ 06-04-2026
ਰਾਏਕੋਟ, 5 ਅਪ੍ਰੈਲ (ਸੁਸ਼ੀਲ, ਲਿੱਤਰ)-ਰਾਏਕੋਟ-ਬੱਸੀਆਂ ਰੋਡ 'ਤੇ ਸਥਿਤ ਈਦਗਾਹ ਵਿਖੇ ਅੱਜ ਨਵੀਂ ਉਸਾਰੀ ਜਾਣ ਵਾਲੀ ਮਦੀਨਾ ਮਸਜਿਦ ਦਾ ਨੀਂਹ ਪੱਥਰ ਮੁਫ਼ਤੀ ਮੁਹੰਮਦ ਯੂਨਿਸ ਮਲੇਰਕੋਟਲਾ ਵਲੋਂ ਰੱਖਿਆ ਗਿਆ | ਇਸ ਮੌਕੇ 'ਤੇ ਇਲਾਕੇ ਦੀ ਭਾਈਚਾਰਕ ਸਾਂਝ ਦੀ ਮਿਸਾਲ ਦੇਖਣ ਨੂੰ ਮਿਲੀ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਸਮਾਗਮ ਵਿਚ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਇਸ ਮੌਕੇ ਹਾਜ਼ਰ ਸਨ | ਨੀਂਹ ਪੱਥਰ ਰੱਖਣ ਦੀ ਰਸਮ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮੁਫ਼ਤੀ ਮੁਹੰਮਦ ਯੂਨਿਸ ਨੇ ਕਿਹਾ ਕਿ ਗੁਰੂ ਸਾਹਿਬ ਨੇ ਇਨਸਾਨੀਅਤ ਅਤੇ ਕੁਦਰਤ ਦੇ ਇਕ ਹੋਣ ਦਾ ਹੋਕਾ ਦਿੱਤਾ ਅਤੇ ਸਮੂਹ ਸੰਗਤ ਨੂੰ ਆਪਣੀ ਪੁਰਾਤਨ ਭਾਈਚਾਰਕ ਸਾਂਝ ਨੂੰ ਹਮੇਸ਼ਾ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ ਸੋ ਸਾਨੂੰ ਵੀ ਉਨ੍ਹਾਂ ਦੇ ਦਰਸ਼ਾਏ ਮਾਰਗ 'ਤੇ ਚੱਲਦਿਆਂ ਆਪਸੀ ਭਾਈਚਾਰਾ ਬਣਾਈ ਰੱਖਣਾ ਹੈ | ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਨਵੀਂ ਬਣਨ ਵਾਲੀ ਮਸਜਿਦ ਲਈ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਸਥਾਨ ਸਮਾਜ ਵਿਚ ਸ਼ਾਂਤੀ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੁੰਦੇ ਹਨ | ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਤੂਰ, ਯਸ਼ਪਾਲ ਜੈਨ (ਬਿੱਟੂ), ਅਜੈ ਮਿੱਢਾ, ਕਮਲ ਸੁਖਾਣਾ, ਮਨਸਾ ਖਾਨ, ਕਿ੍ਸਚੀਅਨ ਭਾਈਚਾਰੇ ਵਲੋਂ ਪ੍ਰੋਫਿਟ ਅਵਤਾਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਨਥੋਵਾਲ, ਮੁਹੰਮਦ ਆਯੂਬ (ਈ.ਓ. ਪੰਜਾਬ ਵਕਫ਼ ਬੋਰਡ ਲੁਧਿਆਣਾ), ਮੁਹੰਮਦ ਅਲੀ, ਹਾਜੀ ਮੁਹੰਮਦ ਸਾਬਰ, ਐਡਵੋਕੇਟ ਅਬਦੁਲ ਕਾਦਿਰ, ਪੱਪੂ ਪਹਿਲਵਾਨ, ਹਾਫਿਜ਼ ਮੁਹੰਮਦ ਮੁਰਸਲੀਨ ਬੱਸੀਆਂ, ਮੁਹੰਮਦ ਨਦੀਮ, ਮੁਹੰਮਦ ਇਕਬਾਲ, ਮੁਹੰਮਦ ਜਾਫਰ, ਮੁਹੰਮਦ ਹਸੀਬ, ਮੁਹੰਮਦ ਅਖ਼ਤਰ ਜੁਬੈਰੀ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਘਮਣੇਵਾਲ 'ਚ ਹੋਵੇਗਾ ਸਮਾਗਮ-ਬਾਬਾ ਗੁਲਜਾਰ ਸਿੰਘ ਅਗਲੀ ਖ਼ਬਰ ਨਿੱਜੀ ਹਿਤਾਂ ਤੇ ਸਾਜਿਸ਼ ਤਹਿਤ ਮੱਖਣ ਬਰਾੜ ਨੇ ਵਿਧਾਇਕ ਇਯਾਲੀ 'ਤੇ ਲਗਾਏ ਬੇਤੁਕੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।