16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲਾ ਸ਼ੁਰੂ <br/>

ਅਜੀਤ ਡੈਸਕ 05-04-2026
ਮੁੱਲਾਂਪੁਰ-ਦਾਖਾ, 4 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਇਲਾਕੇ ਦੇ ਨਾਮਵਾਰ ਵਿੱਦਿਅਕ ਅਦਾਰੇ ਸੀ.ਬੀ.ਐੱਸ.ਈ ਬੋਰਡ ਅਧੀਨ ਈਸਟਵੁੱਡ ਇੰਟਰਨੈਸ਼ਨਲ ਸਕੂਲ ਅੰਦਰ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ ਨੂੰ ਲੈ ਕੇ ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਮਾਪਿਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਛੋਟੇ ਬੱਚੇ ਜਾਂ ਪ੍ਰਾਇਮਰੀ ਤੋਂ ਬਾਅਦ ਈਸਟਵੁੱਡ ਸਕੂਲ ਦਾਖ਼ਲ ਹੋਣ ਵਾਲੇ ਹੋਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਡਾ: ਬਖਸ਼ੀ ਦੱਸਿਆ ਕਿ ਬੱਚਿਆਂ ਦੇ ਉੱਜ਼ਵਲ ਭਵਿੱਖ ਲਈ ਮਾਪਿਆਂ ਨੂੰ ਸਕੂਲ ਦੀਆਂ ਪਿਛਲੇ 10 ਵਰਿ੍ਹਆਂ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਨਾ ਚਾਹੀਦਾ | ਉਨ੍ਹਾਂ ਦੱਸਿਆ ਕਿ ਸਾਡੇ ਸਕੂਲ 'ਚ ਨਵੇਂ ਪ੍ਰਾਜੈਕਟਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਪੜ੍ਹਾਈ ਦੇ ਨਾਲ ਖੇਡਾਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ | ਟੀਚਿੰਗ ਸਟਾਫ਼ ਦੀ ਗੱਲ ਹੋਵੇ ਜਾਂ ਸਾਇੰਸ, ਮੈਥ ਜਾਂ ਕਿਸੇ ਵੀ ਹੋਰ ਪ੍ਰਯੋਗਸ਼ਾਲਾ ਦੀ ਈਸਟਵੁੱਡ ਸਕੂਲ ਅਜਿਹੇ ਮਾਮਲਿਆਂ 'ਚ ਹਮੇਸ਼ਾ ਮੋਹਰੀ ਰਹਿੰਦਾ | ਸਕੂਲ ਪਿ੍ੰਸੀਪਲ ਵਲੋਂ ਦਾਖ਼ਲੇ ਲਈ ਪਹੁੰਚੇ ਬੱਚਿਆਂ ਦੇ ਮਾਪਿਆਂ ਨੂੰ ਦੱਸਿਆ ਜਾਂਦਾ ਕਿ ਸਾਡੇ ਕਈ ਬੱਚੇ 12ਵੀਂ ਬਾਅਦ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕੀਤੀ, ਜੋ ਬੜੇ ਮਾਣ ਵਾਲੀ ਗੱਲ ਹੈ | ਇਸ ਸਕੂਲ ਅੰਦਰ ਵਿਦਿਆਰਥੀ, ਅਧਿਆਪਕਾਂ ਅਤੇ ਮਾਪਿਆਂ ਦੀ ਬਣਨ ਜਾ ਰਹੀ ਸਾਂਝੀ ਕਮੇਟੀ ਨੂੰ ਮੌਨੀਟਰਿੰਗ ਦਾ ਨਾਂਅ ਦਿੱਤਾ ਜਾਵੇਗਾ, ਜਿਸ ਨਾਲ ਵਿਦਿਆਰਥੀ ਦੀ ਪੜ੍ਹਾਈ ਸਬੰਧੀ ਮਾਪਿਆਂ ਨਾਲ ਸਿੱਧੀ ਗੱਲ ਅਸਾਨ ਹੋ ਜਾਵੇਗੀ | ਆਸ਼ਾਵਾਦੀ ਦਿ੍ਸ਼ਟੀਕੋਣ ਵਾਲੇ ਸਕੂਲ ਦੇ ਪ੍ਰਬੰਧਕ ਦਮਨਜੀਤ ਸਿੰਘ ਮੋਹੀ, ਹੋਰ ਆਪਣੀ ਸਾਕਾਰਾਤਾਮਕ ਸੋਚ ਨਾਲ ਬੱਚਿਆਂ ਦੀ ਬਿਹਤਰੀ ਲਈ ਪੜ੍ਹਾਈ ਦੇ ਨਾਲ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ |

ਪਿਛਲੀ ਖ਼ਬਰ ਆਲੂ ਉਤਪਾਦਕਾਂ ਨੂੰ ਭਾਰੀ ਸੰਕਟ 'ਚੋਂ ਕੱਢਣ ਲਈ ਪੰਜਾਬ ਸਰਕਾਰ ਖ਼ਰੀਦ ਲਈ ਅੱਗੇ ਆਵੇ- ਲਲਤੋਂ/ਤਲਵੰਡੀ <br/> ਅਗਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।