15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ 9 ਅਪ੍ਰੈਲ ਨੂੰ ਰਾਏਕੋਟ ਆਉਣਗੇ <br/>

ਅਜੀਤ ਡੈਸਕ 05-04-2026
ਰਾਏਕੋਟ, 4 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਆੜ੍ਹਤੀਆ ਭਾਈਚਾਰੇ ਦੇ ਮਸਲਿਆਂ ਦੇ ਮੁੱਦੇ 'ਤੇ ਵਿਚਾਰਾਂ ਕਰਨ ਲਈ ਰਾਏਕੋਟ ਵਿਖੇ ਪੁੱਜ ਰਹੇ ਹਨ | ਇਸ ਸਬੰਧੀ ਪੱਤਰਕਾਰਾਂ ਰਾਹੀਂ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਿੱਤਰ ਨੇ ਦੱਸਿਆ ਕਿ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਸਮੇਤ ਸੂਬਾਈ ਵਰਕਿੰਗ ਕਮੇਟੀ ਮੈਂਬਰ ਮਿਤੀ 9 ਅਪ੍ਰੈਲ, ਦਿਨ ਵੀਰਵਾਰ ਨੂੰ ਸੁੱਖ ਵਿਲ੍ਹਾ ਪੈਲੇਸ, ਨੇੜੇ ਗੁੱਗਾ ਮਾੜੀ-ਦਾਣਾ ਮੰਡੀ ਰਾਏਕੋਟ ਵਿਖੇ ਸਵੇਰੇ 11 ਵਜੇ ਪੁੱਜ ਰਹੇ ਹਨ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ, ਉੱਥੇ ਹੀ ਲੋਡਿੰਗ-ਅਨਲੋਡਿੰਗ, ਕਮਿਸ਼ਨ ਰੇਟਾਂ, ਈ.ਪੀ.ਐੱਫ ਦੇ ਲੱਗਦੇ ਕੱਟਾਂ ਸਮੇਤ ਆੜ੍ਹਤੀਆਂ ਦੀ ਮੁੱਖ ਮੰਗਾਂ ਬਾਰੇ ਗੱਲਬਾਤ ਕੀਤੀ ਜਾਵੇਗੀ | ਪ੍ਰਧਾਨ ਸੰਜੀਵ ਕੁਮਾਰ ਬੌਵਾ ਨੇ ਦਾਣਾ ਮੰਡੀ ਰਾਏਕੋਟ ਦੇ ਆੜ੍ਹਤੀਏ ਭਾਈਚਾਰੇ ਨੂੰ ਅਪੀਲ ਕੀਤੀ ਕਿ 9 ਅਪ੍ਰੈਲ ਦੇ ਪ੍ਰੋਗਰਾਮ ਵਿਚ ਹੁੰਮ-ਹੁਮਾ ਕੇ ਪੁੱਜਿਆ ਜਾਵੇ ਤਾਂ ਜੋ ਸਰਕਾਰਾਂ ਤੋਂ ਆਪਣੇ ਬਣਦੇ ਹੱਕਾਂ ਦੀ ਪ੍ਰਾਪਤੀ ਕੀਤੀ ਜਾ ਸਕੇ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਚੇਅਰਮੈਨ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਖ਼ਜ਼ਾਨਚੀ ਅੰਮਿ੍ਤਪਾਲ ਸਿੰਘ ਜੌਹਲਾਂ, ਸਾਬਕਾ ਪ੍ਰਧਾਨ ਮੰਗਤ ਪਾਸੀ, ਸਾਬਕਾ ਪ੍ਰਧਾਨ ਯਸ਼ਪਾਲ ਬਾਂਸਲ, ਸਾਬਕਾ ਪ੍ਰਧਾਨ ਪ੍ਰਸ਼ੋਤਮ ਲਾਲ ਗੁਪਤਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਸੰਤ, ਸ਼ਿਵ ਕੁਮਾਰ, ਗੁਰਜੀਤ ਜੰਡ, ਹੇਮਰਾਜ ਬਾਂਸਲ, ਪ੍ਰਦੀਪ ਕੁਮਾਰ, ਚਰਨਜੀਤ ਦੱਧਾਹੂਰ, ਗੁਰਦੀਪ ਸਿੰਘ ਦੀਪਾ, ਭੂਸ਼ਣ ਬਵੇਜਾ, ਪੰਕਜ ਕਾਂਸਲ, ਪਿ੍ਤਪਾਲ ਸਿੰਘ ਸੈਕਟਰੀ, ਸਤਪਾਲ ਬਾਂਸਲ, ਰਾਜੇਸ਼ ਕੁਮਾਰ, ਬਿੱਟੂ ਜੈਨ, ਕੁਲਦੀਪ ਗਰਗ, ਰਮਨ ਕੁਮਾਰ, ਹੇਮਰਾਜ ਗਰਗ, ਬੇਅੰਤ ਸਿੰਘ ਗਿੱਲ, ਨਿਰਮਲ ਕੁਮਾਰ ਜਗਰਾਉਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਪਰਿੰਗ ਡਿਊ ਸਕੂਲ ਦੀ ਵਿਦਿਆਰਥਣ ਆਤਮਜੀਤ ਕੌਰ ਨੇ ਪੰਜਾਬ ਸਟੇਟ ਰੋਇੰਗ ਚੈਂਪੀਅਨਸ਼ਿਪ ਵਿਚ ਸੋਨ ਤੇ ਚਾਂਦੀ ਦੇ ਤਗਮੇ ਜਿੱ... ਅਗਲੀ ਖ਼ਬਰ ਸਵ: ਨਿਰਮਲ ਜੀ ਮਹਾਰਾਜ ਦੀ ਯਾਦ 'ਚ 9ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।