15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰਾਜੋਆਣਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਵਿਚ ਕਾਪੀਆਂ ਤੇ ਬੈਗ ਵੰਡੇ <br/>

ਅਜੀਤ ਡੈਸਕ 05-04-2026
ਹਲਵਾਰਾ, 4 ਅਪ੍ਰੈਲ (ਮਨਦੀਪ ਸਿੰਘ ਉੱਭੀ)-ਹਲਵਾਰਾ ਨਾਲ ਲੱਗਦੇ ਪਿੰਡ ਰਾਜੋਆਣਾ ਖੁਰਦ ਦੇ ਸਰਕਾਰੀ ਅਤੇ ਮਿਡਲ ਸਕੂਲ ਵਿਚ ਜਗਦੀਸ਼ਰ ਸਿੰਘ ਕਲੇਰ (ਯੂ.ਐੱਸ.ਏ) ਵਲੋਂ ਅਵਤਾਰ ਸਿੰਘ ਕਲੇਰ, ਧਰਮਪਾਲ ਸਿੰਘ ਅਤੇ ਪਿ੍ਤਪਾਲ ਸਿੰਘ ਪਾਲੀ ਦੇ ਸਹਿਯੋਗ ਨਾਲ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬੈਗ ਦਿੱਤੇ ਗਏ | ਇਹ ਉਪਰਾਲਾ ਜਗਦੀਸ਼ਰ ਸਿੰਘ ਕਲੇਰ ਵਲੋਂ ਹਰ ਸਾਲ ਕੀਤਾ ਜਾਂਦਾ ਹੈ | ਸਰਕਾਰੀ ਮਿਡਲ ਸਕੂਲ ਦੇ ਇੰਚਾਰਜ ਸ੍ਰੀਮਤੀ ਸ਼ਰਨਦੀਪ ਕੌਰ ਨੇ ਉਨ੍ਹਾਂ ਦੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਹੋਇਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਕਲੇਰ, ਸਾਬਕਾ ਸਰਪੰਚ ਨਿਰਭੈ ਸਿੰਘ, ਧਰਮਪਾਲ ਸਿੰਘ, ਸਕੂਲ ਇੰਚਾਰਜ ਸ੍ਰੀਮਤੀ ਸ਼ਰਨਦੀਪ ਕੌਰ, ਮੈਡਮ ਆਭਾ ਦੂਬੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗ੍ਰਾਮ ਪੰਚਾਇਤ ਸੁਖਾਣਾ ਵਲੋਂ 'ਆਪ' ਸਰਕਾਰ ਦੀਆਂ 4 ਸਾਲਾਂ ਪ੍ਰਾਪਤੀਆਂ ਬਾਰੇ ਪਿੰਡ ਵਾਸੀਆਂ ਨੂੰ ਜਾਣੂੰ ਕਰਵਾਇਆ <br... ਅਗਲੀ ਖ਼ਬਰ ਸ਼ਰਾਰਤੀ ਅਨਸਰਾਂ ਵਲੋਂ ਜਗਰਾਉਂ ਸ਼ਹਿਰ ਦੀ ਚੰਡੀਗੜ੍ਹ ਕਾਲੋਨੀ 'ਚ ਖੜ੍ਹੀਆਂ 10 ਤੋਂ ਵੱਧ ਕਾਰਾਂ ਦੇ ਸ਼ੀਸ਼ੇ ਭੰਨੇ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।