18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ 3 ਦਿਨਾਂ ਬਾਅਦ ਵੀ ਰਾਏਕੋਟ ਮੰਡੀ 'ਚ ਕਣਕ ਦੀ ਫ਼ਸਲ ਵਿਕਣ ਲਈ ਨਹੀਂ ਪੁੱਜੀ

ਅਜੀਤ ਡੈਸਕ 04-04-2026
• ਸਰਕਾਰ ਤੇ ਮੰਡੀਕਰਨ ਬੋਰਡ ਦੇ ਨਿਰਦੇਸ਼ਾਂ ਮੁਤਾਬਿਕ ਪ੍ਰਬੰਧ ਮੁਕੰਮਲ ਕੀਤੇ-ਸਕੱਤਰ ਹਰਿੰਦਰ ਸਿੰਘ ਗਿੱਲ
ਰਾਏਕੋਟ, 3 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਖ਼ਰੀਦ ਪ੍ਰਬੰਧਾਂ ਲਈ 1 ਅਪ੍ਰੈਲ ਤੋਂ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਦਿੱੱਤੀ ਗਈ ਹੈ ਪ੍ਰੰਤੂ ਅੱਜ ਸ਼ਾਮ ਤੱਕ ਦਾਣਾ ਮੰਡੀ ਰਾਏਕੋਟ 'ਚ ਕਣਕ ਦੀ ਆਮਦ ਨਹੀਂ ਹੋਈ | ਕਣਕ ਦੇ ਖ਼ਰੀਦ ਪ੍ਰਬੰਧਾਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਰਾਏਕੋਟ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਆਖਿਆ ਕਿ ਪੰਜਾਬ ਸਰਕਾਰ ਤੇ ਮੰਡੀਕਰਨ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਆੜ੍ਹਤੀਆਂ ਤੇ ਕਿਸਾਨਾਂ ਨੂੰ ਚੱਲਦੇ ਸੀਜ਼ਨ ਵਿਚ ਕੋਈ ਦਿੱਕਤ ਪੇਸ਼ ਨਾ ਆ ਸਕੇ | ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਸਾਫ਼-ਸੁਥਰੀ, ਚੰਗੀ ਕੁਆਲਿਟੀ ਤੇ ਨਮੀ ਰਹਿਤ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿਚ ਲਿਆਂਦਾ ਜਾਵੇ ਤਾਂ ਜੋ ਫ਼ਸਲ ਨੂੰ ਵੇਚਣ ਵਿਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਲਈ ਪਾਣੀ, ਆਰਾਮ ਕਰਨ ਲਈ ਜਗ੍ਹਾ ਦੀ ਸਹੂਲਤ ਦਿੱਤੀ ਜਾਵੇਗੀ |
ਉਨ੍ਹਾਂ ਦਾਣਾ ਮੰਡੀ ਦੇ ਆੜ੍ਹਤੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕਣਕ ਦੇ ਖ਼ਰੀਦ ਪ੍ਰਬੰਧਾਂ ਲਈ ਸਭ ਲੋੜੀਂਦੇ ਪ੍ਰਬੰਧ ਪੂਰੇ ਕੀਤੇ ਜਾਣ, ਜੇਕਰ ਮੌਸਮ ਵਿਚ ਗੜਬੜੀ ਰਹਿੰਦੀ ਹੈ ਤਾਂ ਲੋੜ ਮੁਤਾਬਿਕ ਤਰਪਾਲਾਂ ਦਾ ਪ੍ਰਬੰਧ, ਮੰਡੀਕਰਨ ਬੋਰਡ ਦੇ ਨਿਯਮਾਂ ਮੁਤਾਬਿਕ ਹੀ ਕਣਕ ਦੀ ਫ਼ਸਲ ਕੱਚੀ ਜਗ੍ਹਾ ਉੱਪਰ ਢੇਰੀ ਨਾ ਕਰਵਾਈ ਜਾਵੇ, ਲੇਬਰ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਰਾਤਾਂ ਦੇ ਫਾਕੇ ਕੱਟਣ ਤੋਂ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ 'ਇਲਾਹੀ ਗਿਆਨ ਦਾ ਸਾਗਰ' ਪੁਸਤਕ ਭੇਟ ਅਗਲੀ ਖ਼ਬਰ ਨਗਰ ਨਿਗਮ ਪੰਚਕੂਲਾ ਦੇ ਕਰੋੜਾਂ ਰੁ. ਗਬਨ ਕਰਨ ਦੇ ਮਾਮਲੇ 'ਚ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਤਤਕਾਲੀਨ ਅਕਾਊਾਟ ਅਫ਼ਸਰ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।