18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪ੍ਰਾਈਵੇਟ ਬੱਸ ਦੀ ਫੇਟ ਵੱਜਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

ਅਜੀਤ ਡੈਸਕ 31-03-2026
ਸਿੱਧਵਾਂ ਬੇਟ, 30 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਜਲੰਧਰ-ਜਗਰਾਉਂ ਮਾਰਗ ਕਿਨਾਰੇ ਰੇਲਿੰਗ ਲਗਾਉਣ ਦਾ ਕੰਮ ਕਰ ਰਹੇ ਇਕ 22 ਸਾਲਾ ਪ੍ਰਵਾਸੀ ਮਜ਼ਦੂਰ ਦੀ ਇਕ ਪ੍ਰਾਈਵੇਟ ਬੱਸ ਦੀ ਫੇਟ ਵੱਜਣ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ | ਹੋਰ ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਭਰਾ ਉਸਮਾਨ ਨੇ ਦੱਸਿਆ ਕਿ ਅਸੀਂ ਅੱਜ ਦਰਿਆ ਸਤਲੁਜ ਤੋਂ ਪਾਰ ਪੈਂਦੇ ਟੋਲ ਪਲਾਜ਼ਾ ਦੇ ਨਜ਼ਦੀਕ ਸੜਕ ਕਿਨਾਰੇ ਰੇਲਿੰਗ ਲਗਾਉਣ ਦਾ ਕੰਮ ਰਹੇ ਸੀ | ਉਸ ਸਮੇਂ ਅਸੀਂ ਮੇਰਾ ਭਰਾ ਫਰਜਾਨ ਪੁੱਤਰ ਮਿੱਧਾ ਵਾਸੀ ਮਵਈਡੋਲ ਜ਼ਿਲ੍ਹਾ ਸੰਭਲ (ਯੂ.ਪੀ.) ਸੜਕ ਕਿਨਾਰੇ ਖੜ੍ਹੇ ਟਰੈਕਟਰ ਕੋਲ ਖੜ੍ਹਾ ਸੀ ਤਾਂ ਜਲੰਧਰ ਵਾਲੇ ਪਾਸੇ ਤੋਂ ਤੇਜ ਰਫਤਾਰ ਆ ਰਹੀ ਇਕ ਪ੍ਰਾਈਵੇਟ ਬੱਸ ਨੇ ਮੇਰੇ ਭਰਾ ਨੂੰ ਫੇਟ ਮਾਰੀ ਅਤੇ ਉਹ ਬੁੜਕ ਕੇ ਦੁਰ ਜਾ ਡਿੱਗਿਆ | ਅਸੀਂ ਉਸ ਨੂੰ ਤੁਰੰਤ ਸਿੱਧਵਾਂ ਬੇਟ ਦੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਕਤ ਘੋਸ਼ਿਤ ਕੀਤਾ | ਦੁਖੀ ਪਰਿਵਾਰ ਨੇ ਪ੍ਰਾਈਵੇਟ ਬੱਸ ਦੇ ਮਾਲਕਾਂ ਤੋਂ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਆਲੂਆਂ ਦੇ ਭਾਅ 'ਚ ਮੰਦੀ ਨੇ ਕਿਸਾਨਾਂ ਦਾ ਲੱਕ ਤੋੜਿਆ ਅਗਲੀ ਖ਼ਬਰ ਬਾਲਾ ਜੀ ਪਰਿਵਾਰ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।