ਧੰਨ-ਧੰਨ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ 113ਵੇਂ ਜਨਮ ਦਿਹਾੜੇ ਸੰਬੰਧੀ ਜਨਮ ਅਸਥਾਨ 'ਤੇ 3 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
ਅਜੀਤ ਡੈਸਕ
27-03-2026
ਰਾਏਕੋਟ, 26 ਮਾਰਚ (ਬਲਵਿੰਦਰ ਸਿੰਘ ਲਿੱਤਰ)-ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਜ਼ੱਦੀ ਪਿੰਡ ਝੋਰੜਾਂ ਵਿਖੇ ਜਨਮ ਅਸਥਾਨ 'ਤੇ ਬਾਬਾ ਈਸ਼ਰ ਸਿੰਘ ਜੀ ਦੇ 113ਵੇਂ ਜਨਮ ਦਿਹਾੜੇ ਸਬੰਧੀ ਸਮੂਹ ਪਰਿਵਾਰ, ਨਗਰ ਨਿਵਾਸੀਆਂ ਤੇ ਸੰਗਤਾਂ ਵਲੋਂ 3 ਰੋਜ਼ਾ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਈਸ਼ਰ ਸਿੰਘ ਜੀ ਦੀ ਭਰਜਾਈ ਮਾਤਾ ਗੁਰਦੇਵ ਕੌਰ, ਬਾਬਾ ਜੀ ਦੇ ਭਤੀਜੇ ਹਰਪਾਲ ਸਿੰਘ ਬਾਬੇ ਕਾ ਅਤੇ ਸ਼ਵਿੰਦਰ ਸਿੰਘ ਉਰਫ਼ ਗੋਰਾ ਗਰੇਵਾਲ ਰਾਏਕੋਟ ਨੇ ਦੱਸਿਆ ਕਿ ਬਾਬਾ ਜੀ ਦੇ 113ਵੇਂ ਜਨਮ ਦਿਹਾੜੇ ਸਬੰਧੀ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਰਾਤਰੀ ਰੈਣ-ਸਬਾਈ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ |
ਇਸ ਸਮਾਗਮਾਂ ਸਮੇਂ ਦੇਸ਼-ਵਿਦੇਸ਼ਾਂ ਤੋਂ ਵੱਡੀ ਤਾਦਾਦ 'ਚ ਆਈ ਸੰਗਤ ਵਲੋਂ ਬਾਬਾ ਜੀ ਦੇ ਜਨਮ ਅਸਥਾਨ 'ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦਿਆਂ ਆਪਣੀਆਂ ਮਨੋਕਾਮਨਾਵਾਂ ਲਈ ਅਰਜ਼ੋਈਆਂ ਕੀਤੀਆਂ | ਇਸ ਸਮਾਗਮ ਦੌਰਾਨ ਦੇਸ਼-ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰਭਜਨ ਕੌਰ ਝੋਰੜਾਂ, ਸੁਰਿੰਦਰ ਕੌਰ ਸਮਾਧ ਭਾਈ, ਗੁਰਦੀਪ ਕੌਰ ਝੋਰੜਾਂ, ਅਮਰਜੀਤ ਕੌਰ ਲੱਖਾ, ਗੁਰਵਿੰਦਰ ਸਿੰਘ, ਗੁਰਜੀਤ ਲੱਖਾ, ਬਲਜੀਤ ਕੌਰ ਝੋਰੜਾਂ, ਪਰਮਜੀਤ ਕੌਰ ਝੋਰੜਾਂ, ਹਰਨਬੀਤ ਸਿੰਘ ਜਗਰਾਉਂ, ਰਛਪਾਲ ਕੌਰ ਜਗਰਾਉਂ, ਸ਼ਿੰਦਰ ਕੌਰ ਰੌਂਤਾ, ਤੇਜਪ੍ਰਤਾਪ ਸਿੰਘ ਲੱਖਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |