18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰਾਏਕੋਟ ਵਿਚ ਸੀ. ਐੱਮ. ਯੋਗਸ਼ਾਲਾ ਨੂੰ ਦੋ ਸਾਲ ਹੋਏ ਪੂਰੇ

ਅਜੀਤ ਡੈਸਕ 27-03-2026
• ਲੋਕਾਂ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਤੋਂ ਬਚਾਉਣ ਦਾ ਚੰਗਾ ਉਪਰਾਲਾ-ਅਵਤਾਰ ਸਿੰਘ
ਰਾਏਕੇਟ, 26 ਮਾਰਚ (ਸੁਸ਼ੀਲ)-ਰਾਏਕੋਟ ਵਿਚ ਸੀ.ਐੱਮ. ਯੋਗਸ਼ਾਲਾ ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ | ਪੰਜਾਬ ਸਰਕਾਰ ਦਾ ਇਹ ਨਿਵੇਕਲਾ ਉਪਰਾਲਾ ਹੈ ਇਸ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੂੰ ਯੋਗਾ ਨਾਲ ਜੋੜ ਕੇ ਉਨ੍ਹਾਂ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਤੋਂ ਬਚਾਉਣ ਦੀ ਚੰਗੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੈ ਉੱਥੇ ਹਜ਼ਾਰਾਂ ਯੋਗਾ ਟਰੇਨਰਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ | ਸ਼ਹਿਰ ਦੇ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ ਵਿਖੇ ਚਲਾਏ ਜਾ ਰਹੇ ਯੋਗਾ ਕੈਂਪ ਦੌਰਾਨ ਯੋਗਾ ਕੋਚ ਅਵਤਾਰ ਸਿੰਘ ਨੇ ਲੋਕਾਂ ਨੂੰ ਯੋਗਾ ਦੇ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਰਾਏਕੋਟ ਸ਼ਹਿਰ ਵਿਚ ਵੱਖ-ਵੱਖ ਜਗ੍ਹਾ 'ਤੇ ਯੋਗਾ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ ਲੋਕ ਚੰਗਾ ਲਾਭ ਉਠਾ ਰਹੇ ਹਨ | ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ, ਇਹ ਦਿਲ ਦੇ ਰੋਗਾਂ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ | ਇਸ ਮੌਕੇ ਆਰ.ਜੀ. ਰਾਏਕੋਟ ਅਤੇ ਡਾ: ਅਸ਼ੋਕ ਸ਼ਰਮਾ ਨੇ ਯੋਗਸ਼ਾਲਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਯੋਗਾ ਟਰੇਨਰ ਅਵਤਾਰ ਸਿੰਘ ਪੂਰੀ ਤਨਦੇਹੀ ਨਾਲ ਲੋਕਾਂ ਨੂੰ ਯੋਗਾ ਨਾਲ ਜੋੜ ਰਹੇ ਹਨ | ਉਹ ਹਰ ਰੋਜ਼ ਸਵੇਰੇ ਪੂਰੀ ਸ਼ਿੱਦਤ ਅਤੇ ਮਿਹਨਤ ਨਾਲ ਲੋਕਾਂ ਨੂੰ ਯੋਗ ਸਿਖਾ ਰਹੇ ਹਨ, ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਇੰਨ੍ਹਾਂ ਯੋਗਾ ਕਲਾਸਾਂ ਦਾ ਲਾਹਾ ਲੈਣਾ ਚਾਹੀਦਾ ਹੈ ਕਿਉਂਕਿ ਸਰੀਰ ਨੂੰ ਤੰਦਰੁਸਤ ਅਤੇ ਬਿਮਾਰੀਆਂ ਤੋਂ ਦੂਰ ਰੱਖਣ ਦਾ ਯੋਗਾ ਸਭ ਤੋਂ ਉੱਤਮ ਸਾਧਨ ਹੈ | ਇਸ ਮੌਕੇ ਮੁਲਖਰਾਜ, ਸੁਰਜੀਤ ਸਿੰਘ ਮੈਨੇਜਰ, ਚਮਨ ਲਾਲ, ਚਮਨ ਸਿੰਘ, ਆਦਰਸ਼ ਭਾਰਦਵਾਜ, ਸੰਜੀਵ ਹੈਪੀ, ਕੀਮਤੀ ਲਾਲ ਜੈਨ, ਬੌਬੀ, ਪਰਮਜੀਤ ਸਿੰਘ ਥਾਣੇਦਾਰ, ਡਾਕਟਰ ਹਰੀਸ਼ ਜੈਨ ਰਾਜੇਸ਼ ਕੌੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਾਨਕਸਰ ਸੰਪਰਦਾਇ ਮਹਾਂਪੁਰਸ਼ਾਂ ਨੇ ਲੱਖਾਂ ਮਨੁੱਖੀ ਰੂਹਾਂ ਨੂੰ ਨਾਮ ਬਾਣੀ ਨਾਲ ਜੋੜਿਆ-ਜਥੇਦਾਰ ਗੜਗੱਜ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਵਲੋਂ ਹਲਵਾਰਾ ਵਿਖੇ ਹੈੱਲਥ ਵੈੱਲਨੈੱਸ ਸੈਂਟਰ ਦੀ ਨੀਂਹ ਰੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।