'ਦਾ ਅਬਰੌਡ ਕਨਸੰਲਟੈਂਟਸ' ਇੰਮੀਗ੍ਰੇਸ਼ਨ ਕੰਪਨੀ ਰਾਏਕੋਟ ਵਲੋਂ ਸਾਈਪ੍ਰਸ ਦਾ ਸਟੱਡੀ ਵੀਜ਼ਾ ਲਗਵਾਇਆ
ਅਜੀਤ ਡੈਸਕ
27-03-2026
ਰਾਏਕੋਟ, 26 ਮਾਰਚ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਇੰਮੀਗ੍ਰੇਸ਼ਨ ਕੰਪਨੀ 'ਦਾ ਅਬਰੌਡ ਕਨਸੰਲਟੈਂਟਸ' (ਟੀ.ਏ.ਸੀ) ਬ੍ਰਾਂਚ ਰਾਏਕੋਟ ਵਲੋਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਟੀ.ਏ.ਸੀ ਇੰਮੀਗ੍ਰੇਸ਼ਨ ਕੰਪਨੀ ਰਾਏਕੋਟ ਦੇ ਮੈਨੇਜਿੰਗ ਡਾਇਰੈਕਟਰ ਸਾਹਿਬ ਕੜਵਲ ਅਤੇ ਮੈਨੇਜਿੰਗ ਡਾਇਰੈਕਟਰ ਅੰਕਿਤ ਗਰਗ ਨੇ ਦੱਸਿਆ ਕਿ ਸਾਡੀ ਬ੍ਰਾਂਚ ਸਟੱਡੀ ਵੀਜ਼ੇ ਲਗਵਾਉਣ ਵਿਚ ਵੱਡਾ ਤਜਰਬਾ ਰੱਖਦੀ ਹੈ ਅਤੇ ਸਾਡੀ ਕੰਪਨੀ ਵਲੋਂ ਪਲਵਿੰਦਰ ਕੌਰ ਪੁੱਤਰੀ ਹਰਦੇਵ ਸਿੰਘ ਵਾਸੀ ਬੋਪਾਰਾਏ ਖੁਰਦ ਦਾ ਬਹੁਤ ਹੀ ਘੱਟ ਸਮੇਂ ਵਿਚ ਸਾਈਪ੍ਰਸ ਸਟੂਡੈਂਟ ਵੀਜ਼ਾ ਪ੍ਰਾਪਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਟੀ.ਏ.ਸੀ ਰਾਹੀਂ ਸਾਈਪ੍ਰਸ, ਯੂ.ਏ.ਈ, ਯੂ.ਕੇ., ਜਰਮਨੀ, ਆਸਟ੍ਰੇਲੀਆ, ਕੈਨੇਡਾ ਸਮੇਤ ਹੋਰ ਸੈਨੇਗਨ ਦੇਸ਼ਾਂ ਦਾ ਸਟੱਡੀ ਵੀਜ਼ਾ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਲਈ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਇੱਕ ਵਾਰ ਸਾਡੀ ਕੰਪਨੀ ਨਾਲ ਰਾਬਤਾ ਕਰਨ ਤਾਂ ਜੋ ਉਨ੍ਹਾਂ ਦੇ ਸੁਪਨੇ ਸੱਚ ਕੀਤੇ ਜਾ ਸਕਣ | ਉਨ੍ਹਾਂ ਇਹ ਵੀ ਦੱਸਿਆ ਕਿ ਬਿਨ੍ਹਾਂ ਆਈਲੈਟਸ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਾਸ ਵਿਦਿਆਰਥੀ ਵੀ ਯੂ.ਕੇ ਜਾ ਸਕਦੇ ਹਨ ਅਤੇ ਫੀਸ ਵੀਜ਼ਾ ਲੱਗਣ ਬਾਅਦ ਭਰ ਸਕਦੇ ਹਨ |
ਇਸ ਮੌਕੇ ਵੀਜ਼ਾ ਪ੍ਰਾਪਤ ਕਰਨ ਵਾਲੀ ਪਲਵਿੰਦਰ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਸਾਈਪ੍ਰਸ ਸਟੱਡੀ ਵੀਜ਼ਾ ਪ੍ਰਾਪਤ ਹੋਇਆ ਹੈ |