28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜੀ. ਐੱਚ. ਜੀ. ਖ਼ਾਲਸਾ ਕਾਲਜਿਜ਼ ਦੀ 73ਵੀਂ ਅਥਲੈਟਿਕ ਮੀਟ ਮੌਕੇ ਰੌਚਕ ਮੁਕਾਬਲੇ

ਅਜੀਤ ਡੈਸਕ 08-03-2026
ਗੁਰੂਸਰ ਸੁਧਾਰ, 7 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜਿਜ਼ ਗੁਰੂਸਰ ਸੁਧਾਰ (ਡਿਗਰੀ, ਫਾਰਮੇਸੀ ਤੇ ਕਾਲਜ ਆਫ਼ ਐਜ਼ੂਕੇਸ਼ਨ) ਦੀ ਸਾਲਾਨਾ 73ਵੀਂ ਅਥਲੈਟਿਕ ਮੀਟ ਪੂਰੇ ਸ਼ਾਨੌ-ਸ਼ੌਕਤ ਨਾਲ ਕਾਲਜ ਦੇ ਹਰੇ-ਭਰੇ ਖੇਡ ਮੈਦਾਨਾਂ ਅੰਦਰ ਕਰਵਾਈ ਗਈ | ਮੁੱਖ ਮਹਿਮਾਨ ਵਜੋਂ ਪਹੁੰਚੇ ਵਰਧਮਾਨ ਟੈਕਸਟਾਈਲ ਲਿਮਟਿਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਨੀਰਜ ਜੈਨ ਦਾ ਗਵਰਨਿੰਗ ਕੌਂਸਿਲ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ: ਐੱਸ.ਐੱਸ. ਥਿੰਦ, ਡਿਗਰੀ ਕਾਲਜ ਪਿ੍ੰ: ਪ੍ਰੋ: ਇੰਦਰਜੀਤ ਸਿੰਘ, ਫਾਰਮੇਸੀ ਕਾਲਜ ਪਿ੍ੰਸੀਪਲ ਡਾ: ਸਤਵਿੰਦਰ ਕੌਰ, ਕਾਲਜ ਆਫ਼ ਐਜ਼ੂਕੇਸ਼ਨ ਪਿ੍ੰ. ਡਾ: ਪਰਗਟ ਸਿੰਘ ਗਰਚਾ ਤੇ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਤਿੰਨੇ ਕਾਲਜਾਂ ਦੇ ਖਿਡਾਰੀਆਂ, ਐੱਨ.ਸੀ.ਸੀ. ਕੈਡਿਟਾਂ, ਐੱਨ.ਐੱਸ.ਐੱਸ. ਵਲੰਟੀਅਰਜ਼ ਨੇ ਸ਼ਾਨਦਾਰ ਮਾਰਚ ਪਾਸਟ ਕਰਦਿਆਂ ਸਟੇਜ਼ ਤੋਂ ਸਲਾਮੀ ਲਈ | ਪ੍ਰਧਾਨ ਮਨਜੀਤ ਸਿੰਘ ਗਿੱਲ ਤੇ ਹੋਰਨਾਂ ਵਲੋਂ ਮੁੱਖ ਮਹਿਮਾਨ ਨੀਰਜ ਜੈਨ ਨੂੰ ਕਾਲਜ ਤਰਫ਼ੋਂ ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਸਨਮਾਨ ਵਜੋਂ ਭੇਟ ਕੀਤਾ | ਪਿ੍ੰ. ਡਾ. ਸਤਵਿੰਦਰ ਕੌਰ ਨੇ ਤਿੰਨੇ ਕਾਲਜਾਂ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਅਕਾਦਮਿਕ, ਸੱਭਿਆਚਾਰਕ ਪ੍ਰਾਪਤੀਆਂ ਦਰਸਾਈਆਂ ਅਤੇ ਕਾਲਜ ਖਿਡਾਰੀਆਂ ਵਲੋਂ ਯੂਨੀਵਰਸਿਟੀ, ਅੰਤਰ ਯੂਨੀਵਰਸਿਟੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਲਾਘਾਯੋਗ ਉਪਲੱਬਧੀਆਂ ਬਾਰੇ ਵਿਸਥਾਰ ਨਾਲ ਦੱਸਿਆ | ਅਥਲੈਟਿਕ ਮੀਟ ਦੌਰਾਨ ਖਿਡਾਰੀਆਂ, ਖਿਡਾਰਨਾਂ ਨੇ 100, 200, 400, 800, 1500 ਮੀਟਰ ਦੌੜ, ਲੰਬੀ ਛਾਲ, ਰੱਸਾ ਖਿੱਚਣਾ, ਨੇਜ਼ਾ-ਬਾਜ਼ੀ ਆਦਿ ਦੇ ਰੌਚਕ ਮੁਕਾਬਲਿਆਂ ਵਿਚ ਹਿੱਸਾ ਲਿਆ | ਜੇਤੂ ਖਿਡਾਰੀਆਂ ਨੂੰ ਤਗਮਿਆਂ ਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਡਿਗਰੀ ਕਾਲਜ ਦੀ ਨਵਜੋਤ ਕੌਰ ਤੇ ਪ੍ਰਕਾਸ਼, ਫਾਰਮੇਸੀ ਦੀ ਜਾਨਵੀ ਓਬਰਾਏ ਤੇ ਮਨਰਾਜ ਸਿੰਘ ਧਾਲੀਵਾਲ ਤੇ ਐਜ਼ੂਕੇਸ਼ਨ ਕਾਲਜ ਦੇ ਪ੍ਰਹਿਲਾਦ ਵਿਸ਼ਵਾਸ਼, ਮੁਸਕਾਨ ਠਾਕੁਰ ਨੂੰ ਬਿਹਤਰੀਨ ਐਥਲੀਟ ਐਲਾਨਿਆ ਗਿਆ | ਸਕੱਤਰ ਡਾ. ਐੱਸ.ਐੱਸ. ਥਿੰਦ ਨੇ ਜੇਤੂ ਖਿਡਾਰੀਆਂ ਸਮੇਤ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਕਰਨਵੀਰ ਸਿੰਘ ਗਿੱਲ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਆਕਾਸ਼ ਗੁਪਤਾ ਤੇ ਖੇਡ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੱਤੀ | ਇਸ ਮੌਕੇ ਵਿਨੋਦ ਕੁਮਾਰ, ਡਾ. ਜਗਜੀਤ ਸਿੰਘ ਬਰਾੜ, ਡਾ. ਹਰਜਿੰਦਰ ਸਿੰਘ ਬਰਾੜ, ਡਾ: ਸਰਬਜੀਤ ਕੌਰ, ਪ੍ਰੋ. ਹਰਪ੍ਰੀਤ ਕੌਰ ਟਿਵਾਣਾ, ਸਰਪੰਚ ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਚਰਨਜੀਤ ਸਿੰਘ ਗਿੱਲ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ | ਮੰਚ ਸੰਚਾਲਨ ਦੀ ਭੂਮਿਕਾ ਡਾ. ਜਸਪ੍ਰੀਤ ਕੌਰ ਗੁਲਾਟੀ, ਡਾ. ਮਨਪ੍ਰੀਤ ਕੌਰ, ਡਾ. ਜਸਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਡਾ. ਜਸਬੀਰ ਕੌਰ, ਡਾ. ਜਸਲੀਨ ਕੌਰ, ਡਾ. ਮਿੰਨੀ ਸ਼ਰਮਾ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਗਿੱਲ ਤੋਂ ਹਰਪ੍ਰੀਤ ਸਿੰਘ ਸਿੰਮਕ ਨੂੰ ਇੰਚਾਰਜ ਲਗਾਇਆ, ਹਲਕੇ ਵਿਚ ਖੁਸ਼ੀ ਦਾ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।