15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬੋਪਾਰਾਏ ਕਲਾਂ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਮੁਨਾਫ਼ਾ ਵੰਡ ਸਮਾਗਮ

ਅਜੀਤ ਡੈਸਕ 07-03-2026
ਗੁਰੂਸਰ ਸੁਧਾਰ, 6 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਦੀ ਬੋਪਾਰਾਏ ਕਲਾਂ ਸਹਿਕਾਰੀ ਖੇਤੀਬਾੜੀ ਬਹੁ-ਮੰਤਵੀ ਸਭਾ ਲਿਮਟਿਡ ਵਲੋਂ ਅੱਜ ਸੁਸਾਇਟੀ ਵਿਖੇ ਕਰਵਾਏ ਗਏ ਮੁਨਾਫ਼ਾ ਵੰਡ ਸਮਾਗਮ ਦੌਰਾਨ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਮਨਕੀਰਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਪ੍ਰਧਾਨ ਪਿਆਰਾ ਸਿੰਘ ਦਿਓਲ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਵਲੋਂ ਇਸ ਮੌਕੇ ਇੰਸਪੈਕਟਰ ਮਨਕੀਰਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਜੀ ਆਇਆਂ ਆਖਿਆ | ਸਮਾਗਮ ਦੌਰਾਨ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ ਵਾਲੇ ਪਹਿਲੇ ਪੰਜ ਕਿਸਾਨਾਂ ਰਣਜੀਤ ਸਿੰਘ, ਸਿਕੰਦਰ ਸਿੰਘ, ਗੁਰਮਿੰਦਰ ਸਿੰਘ, ਬਹਾਦਰ ਸਿੰਘ, ਸੁਖਰਾਜ ਸਿੰਘ ਨੂੰ ਇੰਸਪੈਕਟਰ ਮਨਕੀਰਤ ਕੌਰ ਵਲੋਂ ਆਪਣੇ ਹੱਥੀਂ ਮੁਨਾਫ਼ੇ ਦੇ ਰਕਮ ਦੀ ਵੰਡ ਕੀਤੀ ਗਈ | ਇਸ ਮੌਕੇ ਉਨ•ਾਂ ਬੋਪਾਰਾਏ ਕਲਾਂ ਸਹਿਕਾਰੀ ਸਭਾ ਨੂੰ ਸੂਬੇ ਦੀਆਂ ਬਿਹਤਰੀਨ ਸਭਾਵਾਂ ਵਿਚ ਸ਼ਾਮਿਲ ਹੋਣ 'ਤੇ ਜਿਥੇ ਵਧਾਈ ਦਿੱਤੀ ਉਥੇ ਸਮੁੱਚੇ ਕੰਮਕਾਜ, ਪ੍ਰਬੰਧਾਂ ਤੇ ਕਿਸਾਨਾਂ ਨੂੰ ਡੀਜ਼ਲ ਪੰਪ ਸਮੇਤ ਦਿੱਤੀਆਂ ਜਾ ਰਹੀਆਂ ਖੇਤੀਬਾੜੀ ਨਾਲ ਸਬੰਧਿਤ ਆਧੁਨਿਕ ਸੰਦ ਆਦਿ ਸਹੂਲਤਾਂ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਸਹਿਕਾਰੀ ਸਭਾ ਵਿਖੇ ਸਥਿਤ ਰੋਜ਼ਾਨਾ ਵਰਤੋਂ ਦੇ ਸਮਾਨ ਵਾਲੇ ਆਲੀਸ਼ਾਨ ਸਟੋਰ ਨੂੰ ਵੀ ਇਤਿਹਾਸਕ ਉਪਲੱਬਧੀ ਕਰਾਰ ਦਿੱਤਾ | ਮੁਨਾਫ਼ਾ ਵੰਡ ਸਮਾਗਮ ਦੇ ਦੌਰਾਨ ਹੀ ਸਹਿਕਾਰੀ ਸਭਾ ਬੋਪਾਰਾਏ ਕਲਾਂ ਵਲੋਂ ਆਪਣੇ ਭਲਾਈ ਫ਼ੰਡ ਵਿਚੋਂ ਸਰਕਾਰੀ ਹਸਪਤਾਲ ਨੂੰ ਵਾਟਰ ਕੂਲਰ ਫਰਿੱਜ, ਆਂਗਨਵਾੜੀ ਸੈਂਟਰ ਲਈ ਵੱਡੀ ਅਲਮਾਰੀ, ਸਰਕਾਰੀ ਪ੍ਰਾਇਮਰੀ ਸਕੂਲ ਲਈ ਮਿਡ-ਡੇ-ਮੀਲ ਖਾਤਰ ਵੱਖ-ਵੱਖ ਤਰਾਂ ਦੇ ਛੋਟੇ-ਵੱਡੇ ਭਾਂਡੇ, ਗਲਾਸ, ਕੌਲੀਆਂ, ਚਮਚੇ ਤੇ ਆਟਾ-ਦਾਲਾਂ ਸੰਭਾਲਣ ਲਈ ਸਟੀਲ ਦੀਆਂ ਡਰੰਮੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਪਿਆਰਾ ਸਿੰਘ ਦਿਓਲ, ਮੀਤ ਪ੍ਰਧਾਨ ਸੁਖਰਾਜ ਸਿੰਘ ਦਿਓਲ, ਮਾ. ਗੁਰਦੀਪ ਸਿੰਘ ਦਿਓਲ, ਗੁਰਪ੍ਰੀਤ ਸਿੰਘ ਕਾਲਾ, ਅਮਨਦੀਪ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਤਰਲੋਚਨ ਸਿੰਘ, ਗੁਰਦੀਪ ਸਿੰਘ, ਸਵਰਨਜੀਤ ਕੌਰ, ਗੁਰਪ੍ਰੀਤ ਕੌਰ (ਸਾਰੇ 9 ਮੈਂਬਰ), ਸਕੱਤਰ ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਦਿਓਲ, ਡਾ. ਪਰਮਵੀਰ ਸਿੰਘ, ਡਾ. ਹਰਪ੍ਰੀਤ ਕੌਰ, ਅਵਤਾਰ ਕੌਰ, ਹਰਬੰਸ ਸਿੰਘ ਭੱਟੀ, ਗੁਰਪ੍ਰੀਤ ਸਿੰਘ ਸੇਲਜ਼ਮੈਨ, ਜਸਪ੍ਰੀਤ ਸਿੰਘ, ਕੁੰਢਾ ਸਿੰਘ ਆਦਿ ਸਮੇਤ ਹੋਰ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ. ਪੀ. ਐੱਨ. ਕਾਲਜ ਮੁਕੇਰੀਆਂ 'ਚ ਵਿੱਤੀ ਸਾਖਰਤਾ 'ਤੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਪਿੰਡ ਤਾਜਪੁਰ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਰੱਦ ਹੋਣ ਕਾਰਨ ਪਿੰਡ ਵਾਸੀਆਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।