08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੈ ਲਛਮੀ ਰਾਈਸ ਮਿੱਲ ਵਿਖੇ ਛੋਲੇ-ਪੂਰੀਆਂ ਦਾ ਲੰਗਰ ਲਗਾਇਆ

ਅਜੀਤ ਡੈਸਕ 22-02-2026
ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਅਹਿਮਦਗੜ੍ਹ ਰੋਡ 'ਤੇ ਸਥਿਤ ਜੈ ਲਛਮੀ ਰਾਈਸ ਮਿੱਲਰ ਦੇ ਮਾਲਕ ਸ੍ਰੀ ਪ੍ਰੇਮ ਨਾਥ ਗੋਇਲ ਵਲੋਂ ਆਪਣੇ ਪੋਤਰੇ ਕੇਸ਼ਵ ਗੋਇਲ ਦੇ ਜਨਮ ਦਿਨ ਦੀ ਖੁਸ਼ੀ 'ਚ ਰਾਈਸ ਮਿੱਲ ਵਿਖੇ ਛੋਲੇ-ਪੂਰੀਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ ਲੰਗਰ ਛਕਾਇਆ ਗਿਆ | ਇਸ ਮੌਕੇ ਸਮੀਰ ਗੋਇਲ, ਪਰੁਣ ਗੋਇਲ, ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ, ਮੇਜਰ ਸਿੰਘ ਗਿੱਲ, ਠੇਕੇਦਾਰ ਬਾਵਾ ਸਿੰਘ ਗਿੱਲ, ਮਨੋਜ ਜੈਨ, ਭਾਨ ਚੰਦ ਬਰਨਾਲਾ, ਪਰਮਿੰਦਰ ਕੁਮਾਰ ਟਿੰਮੀ ਗੋਇਲ, ਨਵੀਨ ਗਰਗ, ਸ਼ੀਲਾ, ਰਿੰਮੀ ਗਰਗ, ਪਨਗਰੇਨ ਇੰਸਪੈਕਟਰ ਰਜੇਸ਼ ਕੁਮਾਰ, ਪਨਗਰੇਨ ਇੰਸਪੈਕਟਰ ਜਸਵਿੰਦਰ ਸਿੰਘ, ਰਾਜੂ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦੀ ਫੁੱਟਬਾਲ ਟੀਮ ਨੇ ਜਿੱਤਿਆ 51 ਹਜ਼ਾਰ ਦਾ ਨਕਦ ਇਨਾਮ ਅਗਲੀ ਖ਼ਬਰ ਸਾਇੰਸ ਕਾਲਜ ਜਗਰਾਉਂ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।