08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਾਣੂੰਕੇ 'ਚ ਇੰਡੀਆ ਪੱਧਰੀ 'ਪਸ਼ੂ ਧਨ ਚੈਂਪੀਅਨਸ਼ਿਪ' ਅੱਜ

ਅਜੀਤ ਡੈਸਕ 22-02-2026
ਹਠੂਰ, 21 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਬੀਟਲ ਬਰੀਡਰ ਕਲੱਬ ਅਤੇ ਮਾਲਵਾ ਗੌਟ ਫਾਰਮ ਮਾਣੂੰਕੇ ਸੰਧੂ ਵਲੋਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਦੂਸਰੀ ਪਸ਼ੂ ਧਨ ਚੈਂਪੀਅਨਸ਼ਿੱਪ ਪਿੰਡ ਮਾਣੂੰਕੇ ਵਿਖੇ ਅੱਜ 22 ਫਰਵਰੀ ਨੂੰ ਕਰਵਾਈ ਜਾ ਰਹੀ ਹੈ | ਇਸ ਮੌਕੇ ਮੁੱਖ ਪ੍ਰਬੰਧਕ ਬਲਦੇਵ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਹਠੂਰ ਅਤੇ ਰਣਧੀਰ ਸਿੰਘ ਧੀਰਾ ਕੈਨੇਡਾ ਨੇ ਦੱਸਿਆ ਕਿ 22 ਫਰਵਰੀ ਨੂੰ ਪਿੰਡ ਮਾਣੂੰਕੇ ਦੇ ਖੇਡ ਗਰਾਊਾਡ 'ਚ ਇੰਡੀਆ ਪੱਧਰ ਦੀ ਦੂਜੀ ਪਸ਼ੂ ਧਨ ਚੈਂਪੀਅਨਸ਼ਿੱਪ ਕਰਵਾਈ ਜਾ ਰਹੀ ਹੈ | ਜਿਸ ਵਿਚ ਇਸ ਵਾਰ ਬੀਟਲ ਨਸਲ ਦੀਆਂ ਬੱਕਰੀਆਂ ਦੇ ਨਾਲ-ਨਾਲ ਮੁਰ੍ਹਾ ਨਸਲ ਦੀਆਂ ਮੱਝਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ | ਜਿਸ ਵਿਚ ਮਿਲਕ ਬਿਊਟੀ, ਦੋ ਦੰਦ ਝੋਟੀਆਂ, ਖੀਰੀਆਂ ਕੱਟੀਆਂ ਅਤੇ 3 ਮਹੀਨੇ ਦੀਆਂ ਕੱਟੀਆਂ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਮੋਟੇ ਨਕਦ ਇਨਾਮ ਦਿੱਤੇ ਜਾਣਗੇ | ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਯੂਨੀਵਰਸਿਟੀ ਦੇ ਮਾਹਿਰ ਅਤੇ ਪਸ਼ੂ ਪਾਲਕਾਂ ਵਲੋਂ ਕੀਤੀ ਜਾਵੇਗੀ ਅਤੇ ਇਮਾਨਦਾਰੀ ਨਾਲ ਨਤੀਜੇ ਘੋਸ਼ਿਤ ਕੀਤੇ ਜਾਣਗੇ |
ਪਿਛਲੀ ਖ਼ਬਰ ਪ੍ਰੋ: ਦਵਿੰਦਰਪਾਲ ਸਿੰਘ ਦੀ ਰਿਹਾਈ ਪਟੀਸ਼ਨ ਨੂੰ ਰੱਦ ਕਰਨਾ ਸਖ਼ਤ ਨਿੰਦਣਯੋਗ-ਧੂਰਕੋਟ/ਬੁੱਟਰ ਅਗਲੀ ਖ਼ਬਰ ਹਰਵੀਰ ਸਿੰਘ ਸੇਖੋਂ ਦੀ ਕੈਨੇਡਾ ਵਿਚ ਮੌਤ 'ਤੇ ਦੁੱਖ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।