07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਾਂਗਰਸ ਦੀ ਦੇਸ਼ ਵਿਆਪੀ ਬਰਨਾਲਾ ਰੈਲੀ ਸਫ਼ਲਤਾ ਲਈ ਲੁਧਿਆਣਾ ਦਿਹਾਤੀ ਜ਼ਿਲ੍ਹਾ ਦੀ ਮੰਡੀ ਮੁੱਲਾਂਪੁਰ 'ਚ ਮੀਟਿੰਗ

ਅਜੀਤ ਡੈਸਕ 22-02-2026
ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਵਲੋਂ ਦਸੰਬਰ 2005 ਵਿਚ ਲਿਆਂਦੀ ਗੈਰ ਹੁਨਰਮੰਦ ਲੋਕਾਂ ਨੂੰ ਕਿਰਤ ਲਈ 100 ਦਿਨ ਕੰਮ ਸਕੀਮ ਦਾ ਨਾਂਅ ਬਦਲ ਕੇ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਵੀ.ਬੀ.ਜੀ.ਰਾਮ.ਜੀ ਦੇ ਨਾਂਅ ਦੇਣ ਦਾ ਕੁੱਲ ਹਿੰਦ ਕਾਂਗਰਸ ਤਿੱਖਾ ਵਿਰੋਧ ਕਰ ਰਹੀ ਹੈ, ਕਾਂਗਰਸ ਵਲੋਂ ਦੇਸ਼ ਭਰ 'ਚ ਇਸ ਬਦਲਾਅ ਵਿਰੁੱਧ ਰੈਲੀਆਂ ਦੀ ਕੜੀ ਹੇਠ ਕਾਂਗਰਸ ਦੀ ਬਰਨਾਲਾ 'ਚ 28 ਫਰਵਰੀ ਨੂੰ ਹੋਣ ਜਾ ਰਹੀ ਮਗਨਰੇਗਾ ਦੇ ਹੱਕ 'ਚ ਇਤਿਹਾਸਿਕ ਇਕੱਤਰਤਾ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਵਲੋਂ ਸੰਬੋਧਨ ਕੀਤਾ ਜਾਵੇਗਾ | ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਅਧੀਨ ਵਿਧਾਨ ਸਭਾ ਹਲਕਾ ਦਾਖਾ, ਰਾਏਕੋਟ, ਗਿੱਲ, ਜਗਰਾਉਂ ਦੀ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਸਾਬਕਾ ਮੰਤਰੀ ਡਾ: ਰਾਜ ਕੁਮਾਰ ਵੇਰਕਾ ਵਲੋਂ ਕੀਤਾ ਗਿਆ | ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੁਆਰਾ ਮੀਟਿੰਗ 'ਚ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਵੇਰਕਾ ਨੇ ਦੱਸਿਆ ਕਿ ਭਾਵੇਂ 2025 ਬਿੱਲ 'ਚ ਰੁਜ਼ਗਾਰ ਦੇ ਦਿਨਾਂ ਨੂੰ 100 ਤੋਂ ਵਧਾ ਕੇ 125 ਦਿਨ ਕਰ ਦਿੱਤਾ ਗਿਆ, ਪਰ ਇਹ ਇਕ ਤਰ੍ਹਾਂ ਨਾਲ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਹੈ, ਕਿਉਂਕਿ ਖ਼ਰਚ ਦੀ ਵੰਡ 60:40 ਅਨੁਪਾਤ ਹੋਣ ਨਾਲ ਮਨਰੇਗਾ ਯੋਜਨਾ ਹੌਲੀ-ਹੌਲੀ ਦਮ ਤੋੜ ਜਾਵੇਗੀ | ਡਾ: ਰਾਜ ਕੁਮਾਰ ਵੇਰਕਾ ਬਲਾਕ ਪੱਧਰ ਦੇ ਆਗੂ, ਅਹੁਦੇਦਾਰਾਂ, ਜ਼ਿਲ੍ਹਾ ਕਮੇਟੀ ਸਮੇਤ ਵੱਖੋ-ਵੱਖ ਹਲਕਿਆਂ ਦੇ ਕਾਂਗਰਸ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਨਾਲਾ ਰੈਲੀ ਨੂੰ ਸਫ਼ਲ ਬਣਾਉਣ ਲਈ ਉਸ ਰੈਲੀ ਵਿਚ ਪਹੁੰਚਣਾ ਯਕੀਨੀ ਬਣਾਇਆ ਜਾਵੇ | ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਵਿਧਾਨ ਸਭਾ ਹਲਕਾ ਰਾਏਕੋਟ ਇੰਚਾਰਜ ਕਾਮਿਲ ਬੋਪਾਰਾਏ, ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਕੁਲਦੀਪ ਸਿੰਘ ਵੈਦ, ਵਿਧਾਨ ਸਭਾ ਹਲਕਾ ਜਗਰਾਉਂ ਇੰਚਾਰਜ ਜਗਤਾਰ ਸਿੰਘ ਜੱਗਾ, ਮਨਜੀਤ ਸਿੰਘ ਹੰਬੜਾਂ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਤੇਜਾ ਸਿੰਘ ਹੰਬੜਾਂ ਵਲੋਂ ਡਾ: ਰਾਜ ਕੁਮਾਰ ਵੇਰਕਾ ਨੂੰ ਵਿਸ਼ਵਾਸ ਦਿੱਤਾ ਕਿ ਮਗਨਰੇਗਾ ਯੋਜਨਾ 'ਚ ਤਬਦੀਲੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਬਰਨਾਲਾ ਰੈਲੀ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਹੋਵੇਗਾ |
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਰਾਏਕੋਟ ਤੋਂ ਵਾਇਆ ਜੌਹਲਾਂ-ਲੋਹਗੜ੍ਹ ਸੜਕ ਨੂੰ 18 ਫੁੱਟੀ ਬਣਾਉਣ ਦੇ ਕੰਮ ਦਾ ਰਸਮ... ਅਗਲੀ ਖ਼ਬਰ ਡਾ. ਕੇ.ਐੱਨ.ਐੱਸ ਕੰਗ ਨੇ ਲੁਧਿਆਣਾ-ਹੰਬੜਾਂ-ਸਿੱਧਵਾਂ ਬੇਟ ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।