26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਧਾਰਮਿਕ ਅਸਥਾਨ ਕਿਸੇ ਧਰਮ ਦੀ ਸ਼ਾਨ ਹੋਇਆ ਕਰਦੇ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ

ਅਜੀਤ ਡੈਸਕ 04-02-2026
ਜਗਰਾਉਂ, 3 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਧਾਰਮਿਕ ਅਸਥਾਨ ਕਿਸੇ ਧਰਮ ਦੀ ਸ਼ਾਨ ਹੋਇਆ ਕਰਦੇ ਹਨ | ਇਥੇ ਲੋਕਾਈ ਨੂੰ ਰੂਹਾਨੀਅਤ ਅਤੇ ਸਮਾਜਿਕ ਜੀਵਨ ਜਿਊਣ ਦਾ ਪਾਠ ਪੜ੍ਹਾਇਆ ਜਾਂਦਾ ਹੈ | ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਸੀਂ ਸਭ ਇਕ ਅਕਾਲ ਪੁਰਖ ਦੀ ਸੰਤਾਨ ਹਾਂ | ਇਸ ਲਈ ਸਾਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਹਰ ਪਾਸੇ ਖੁਸ਼ੀਆਂ ਦੀ ਮਹਿਕ ਫੈਲ ਸਕੇ | ਇਹ ਸ਼ਬਦ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਅਗਵਾੜ ਲੋਪੋ ਜਗਰਾਉਂ ਦੀ ਬਣ ਰਹੀ ਇਮਾਰਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਇਮਾਰਤ ਆਧੁਨਿਕ ਸਹੂਲਤਾਂ, ਵਾਤਾਵਰਣ ਅਨੁਕੂਲ ਆਦਿ ਵਾਲੀ ਹੋਵੇਗੀ | ਇਥੇ ਖੱੁਲ੍ਹੀ ਪਾਰਕਿੰਗ, ਖੁੱਲੇ੍ਹ ਘਾਹ ਦੇ ਮੈਦਾਨ, ਫੁੱਲ ਬੂਟੇ ਆਦਿ ਵੀ ਹੋਣਗੇ | ਇਸ ਤੋਂ ਇਲਾਵਾ ਇਥੇ ਸਮਾਜਿਕ ਕਾਰਜ ਹੋਣਗੇ, ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਜੋ ਕਾਰਜ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਸ਼ੁਰੂ ਕੀਤੇ, ਸਾਨੂੰ ਉਹ ਹੁਣ ਵੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰੱਖੇ ਹੋਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਹਰ ਐਤਵਾਰ ਨਾਨਕਸਰ ਵਿਖੇ ਸੰਗਤਾਂ ਨੂੰ ਨਾਲ ਲੈ ਕੇ ਪੂਰੇ ਦਰਬਾਰ ਦੀ ਸਫ਼ਾਈ ਕਰਵਾਈ ਜਾਂਦੀ ਹੈ ਅਤੇ ਸੰਗਤਾਂ ਨੂੰ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਾਇਆ ਜਾਂਦਾ ਹੈ | ਇਸ ਮੌਕੇ ਰਾਜਵੀਰ ਸਿੰਘ ਕੈਨੇਡਾ, ਡਾ: ਗੋਬਿੰਦ ਸਿੰਘ ਕੈਨੇਡਾ, ਦਲੇਰ ਸਿੰਘ ਲੁਧਿਆਣਾ, ਮਨਿੰਦਰ ਸਿੰਘ ਮੰਨੀ ਕੈਲਪੁਰ, ਜਰਨੈਲ ਸਿੰਘ ਜੋਧਾਂ, ਰਣਜੀਤ ਸਿੰਘ, ਅਵਤਾਰ ਸਿੰਘ ਬਿੱਲਾ, ਏ.ਐੱਸ.ਆਈ. ਬਲਜੀਤ ਸਿੰਘ, ਗੋਰਵ ਕਪੂਰ, ਰਵੀ ਕਪੂਰ, ਦੇਵਦੱਤ ਨਕੋਦਰ, ਕੁਲਵੰਤ ਸਿੰਘ, ਹਰਮਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਏਕੋਟ ਸ਼ਹਿਰ ਦੇ ਮੁਹੱਲਾ ਕੁੱਲਾਪੱਤੀ ਦੇ ਦਰਜਨ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜਿ੍ਹਆ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸੀਨੀ: ਸੈਕੰ: ਸਕੂਲ ਝੋਰੜਾਂ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ 'ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।