26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜਗਰਾਉਂ 'ਚ ਗੋਡੇ ਬਦਲਾਉਣ ਦਾ ਮਹਾਂ ਆਪ੍ਰੇਸ਼ਨ ਕੈਂਪ ਸ਼ੁਰੂ

ਅਜੀਤ ਡੈਸਕ 04-02-2026
ਲੁਧਿਆਣਾ, 3 ਫਰਵਰੀ (ਅ.ਬ.)-ਬਾਬੇ ਕੇ ਹਸਪਤਾਲ ਦੌਧਰ ਵਾਲੇ ਹੱਡੀ ਰੋਗਾਂ ਦੇ ਮਾਹਿਰ ਡਾ: ਪ੍ਰਵੀਨ ਗੁਪਤਾ ਦੀ ਅਗਵਾਈ ਹੇਠ ਜਗਰਾਉਂ ਸਥਿਤ ਡਾ. ਪ੍ਰਵੀਨ ਗੁਪਤਾ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਪਹਿਲੀ ਫਰਵਰੀ ਤੋਂ ਗੋਡੇ ਬਦਲਣ ਦਾ ਮਹਾਂ ਅਪਰੇਸ਼ਨ ਕੈਂਪ ਸ਼ੁਰੂ ਹੋ ਗਿਆ ਹੈ | ਇਸ ਮੌਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਹੱਡੀ ਰੋਗਾਂ ਦੇ ਮਾਹਿਰ ਡਾ: ਪ੍ਰਵੀਨ ਗੁਪਤਾ ਖ਼ੁਦ ਅਪਰੇਸ਼ਨ ਕਰਨਗੇ | ਡਾ ਗੁਪਤਾ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੇ ਗੋਡੇ ਬਦਲ ਕੇ ਉਨਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਕਰ ਚੁੱਕੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ਡਾ. ਪਰਵੀਨ ਗੁਪਤਾ ਚੌਵੀ ਘੰਟੇ ਮੌਜੂਦ ਰਹਿੰਦੇ ਹਨ ,ਹਸਪਤਾਲ ਵਿੱਚ ਵਰਲਡ ਕਲਾਸ ਆਈ.ਸੀ.ਯੂ ਕੇਅਰ ਅਤੇ ਵਰਲਡ ਕਲਾਸ ਮੋਡਲਡ ਓ.ਟੀ. ਸਥਾਪਤ ਹੈ | ਮਾਹਿਰ ਫੀਜਿਓ ਥੈਰੇਪਿਸਟ ਵਲੋਂ ਫੀਜਿਓ ਥੈਰੇਪੀ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਦੋਵੇਂ ਗੋਡੇ ਸਿਰਫ 2 ਲੱਖ ਰੁਪਈਆਂ ਵਿੱਚ ਬਦਲੇ ਜਾ ਰਹੇ ਹਨ | ਮਰੀਜ਼ਾਂ ਦੇ ਪਾਏ ਜਾਣ ਵਾਲੇ ਗੋਡੇ ਅਮਰੀਕੀ ਨਾਮੀ ਕੰਪਨੀ ਦੇ ਹਨ,ਮਰੀਜ਼ ਗੋਡੇ ਬਦਲਾਉਣ ਤੋਂ ਬਾਅਦ ਸੋਖੀ ਤਰ੍ਹਾਂ ਚੌਕੜੀ ਮਾਰ ਕੇ ਬੈਠ ਸਕਦਾ ਹੈ |
ਪਿਛਲੀ ਖ਼ਬਰ 8 ਫਰਵਰੀ ਦੇ ਗੁਰਦੁਆਰਾ ਨਾਨਕਸਰ ਝੋਰੜਾਂ ਤੋਂ ਨਾਨਕਸਰ ਕਲੇਰਾਂ ਤੱਕ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਅਗਲੀ ਖ਼ਬਰ ਪਿੰਡ ਤਲਵੰਡੀ ਰਾਏ ਵਿਖੇ ਮਜੀਠੀਆ ਦੀ ਰਿਹਾਈ ਦੀ ਖੁਸ਼ੀ 'ਚ ਲੱਡੂ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।