19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮੁੱਖ ਮੰਤਰੀ ਪੰਜਾਬ ਦੀ ਧਰਮ ਪਤਨੀ ਵਲੋਂ 19ਵੇਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਖੂਨਦਾਨ ਕੈਂਪ ਦਾ ਪੋਸਟਰ ਜਾਰੀ ਕਰਦੇ ਹੋਏ ਡਾ. ਗੁਰਪ੍ਰੀਤ ਕੌਰ ਮਾਨ, ਵਿਧਾਇਕ ਗੱਜਣਮਾਜਰਾ, ਪ੍ਰਧਾਨ ਵਿੱਕੀ ਸ਼ਰਮਾ, ਡਾ. ਸੁਨੀਤ ਹਿੰਦ, ਤਰਸੇਮ ਗਰਗ ਹੋਰ ਪ੍ਰਬੰਧਕਾਂ ਨਾਲ | ਤਸਵੀਰ : ਪੁਰੀ <br/> 02-02-2026
ਅਹਿਮਦਗੜ੍ਹ, 1 ਫਰਵਰੀ (ਰਵਿੰਦਰ ਪੁਰੀ)-ਸਟੇਟ ਐਵਾਰਡੀ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ• ਵਲੋਂ 19ਵੇਂ ਸਲਾਨਾ ਖੂਨਦਾਨ ਕੈਂਪ ਸਬੰਧੀ ਤਾਰੀਖ਼ ਦਾ ਐਲਾਨ ਕੀਤਾ ਗਿਆ | ਪੰਜਾਬ ਦੀ ਸਭ ਤੋਂ ਪ੍ਰਸਿੱਧ ਇਸ ਖ਼ੂਨਦਾਨੀ ਸੰਸਥਾ ਵਲੋਂ 8 ਮਾਰਚ ਨੂੰ ਕੈਂਪ ਲਗਾਇਆ ਜਾਵੇਗਾ | ਇਸ ਦਾ ਪੋਸਟਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਰਿਲੀਜ਼ ਕੀਤਾ | ਇਸ ਮੌਕੇ ਉਨ੍ਹਾਂ ਸੰਸਥਾ ਦੇ ਆਗੂਆਂ ਦੀ ਇਸ ਵੱਡੇ ਕਾਰਜ ਕਰਨ ਸਬੰਧੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੀ ਹਾਜ਼ਰ ਸਨ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਵਿੱਕੀ ਸ਼ਰਮਾ, ਪਿ੍ੰਸੀਪਲ ਪਰਮਿੰਦਰ ਕੌਰ ਮੰਡੇਰ ਗੱਜਣਮਾਜਰਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਚੇਅਰਮੈਨ ਮਾਰਕੀਟ ਕਮੇਟੀ ਕਮਲਜੀਤ ਸਿੰਘ ਉੱਭੀ, ਸੰਜੀਵ ਸੋਮੀ ਘਲੋਟੀ ਤੋਂ ਇਲਾਵਾ ਸੰਸਥਾ ਦੇ ਮੁੱਖ ਪ੍ਰਬੰਧਕ ਡਾ. ਸੁਨੀਤ ਹਿੰਦ, ਤਰਸੇਮ ਗਰਗ, ਅਰੁਣ ਨੋਨਾ, ਗੋਪਾਲ ਕਿ੍ਸ਼ਨ ਟੋਨੀ, ਸੰਜੇ ਮਿੱਤਲ, ਸ਼ਿੱਬੂ ਕੰਗਣਵਾਲ, ਡੀ. ਕੇ. ਗੋਇਲ, ਪੇ੍ਰਮ ਚੰਦ ਬਬਲਾ, ਹੈਪੀ ਵਰਮਾ, ਸੰਜੀਵ ਟਿੱਲੂ ਕਰੀਰ, ਗੌਤਮ ਜੈਨ, ਰਵੀ ਗੋਇਲ, ਧਰਮਵੀਰ ਗਰਗ ਆਦਿ ਹਾਜਿਰ ਸਨ |
ਪਿਛਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਨੇ 2026-27 ਦੇ ਬਜਟ ਵਿਚ ਹਰੇਕ ਵਰਗ ਨੂੰ ਪ੍ਰਮੁੱਖਤਾ ਦਿੱਤੀ-ਹਰਜੀਤ ਸਿੰਘ ਸੰਧੂ ਅਗਲੀ ਖ਼ਬਰ ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਮਾਨ ਨੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।