18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਡੇਰਾ ਪੀਰ ਬਾਬਾ ਕੜਕੜੀ ਸ਼ਾਹ ਪਿੰਡ ਤਲਵੰਡੀ ਰਾਏ ਦੇ ਸਾਲਾਨਾ ਸਮਾਗਮਾਂ ਸੰਬੰਧੀ ਤਿਆਰੀਆਂ ਮੁਕੰਮਲ 5, 6 ਤੇ 7 ਫਰਵਰੀ ਨੂੰ ਹੋਵੇਗਾ ਸਾਲਾਨਾ ਸਮਾਗਮ-ਬਾਬਾ ਦਵਿੰਦਰ ਸਿੰਘ ਗਰੇਵਾਲ

ਅਜੀਤ ਡੈਸਕ 02-02-2026
ਰਾਏਕੋਟ, 1 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਡੇਰਾ ਪੀਰ ਬਾਬਾ ਕੜਕੜੀ ਸ਼ਾਹ ਦੇ ਅਸਥਾਨ ਪਿੰਡ ਤਲਵੰਡੀ ਰਾਏ ਦੇ ਸਾਲਾਨਾ ਸਮਾਗਮਾਂ ਸਬੰਧੀ ਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਗਰੇਵਾਲ ਦੀ ਦੇਖ-ਰੇਖ ਚੱਲ ਰਹੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਸ ਮੌਕੇ ਬਾਬਾ ਦਵਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਾਨਾ ਸਮਾਗਮ 5, 6 ਤੇ 7 ਫਰਵਰੀ 2026 ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਮਿਤੀ 5 ਫਰਵਰੀ ਨੂੰ ਝੰਡੇ ਦੀ ਰਸਮ ਤੇ ਕੱਵਾਲ ਮਹਿਫ਼ਲ ਹੋਵੇਗੀ, 6 ਫਰਵਰੀ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ ਅਤੇ 7 ਫਰਵਰੀ ਨੂੰ ਸੱਭਿਆਚਾਰਕ ਮੇਲਾ ਤੇ ਸਨਮਾਨ ਸਮਾਰੋਹ ਹੋਵੇਗਾ | ਜਿਸ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਲੋੜਵੰਦਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਪੋ-ਆਪਣੀਆਂ ਲੜਕੀਆਂ ਦੇ ਹੱਥ ਪੀਲੇ ਕਰਨ ਲਈ ਡੇਰਾ ਕੜਕੜੀ ਸ਼ਾਹ ਵਿਖੇ ਰਾਬਤਾ ਕੀਤਾ ਜਾਵੇ | ਇਸ ਸਮੇਂ ਮੀਤ ਪ੍ਰਧਾਨ ਹਰਜੀਤ ਸਿੰਘ ਦਿਉਲ, ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ, ਸਕੱਤਰ ਕੁਲਵਿੰਦਰ ਸਿੰਘ ਧਾਲੀਵਾਲ, ਖ਼ਜ਼ਾਨਚੀ ਜਰਨੈਲ ਸਿੰਘ ਧਾਲੀਵਾਲ, ਕਾਰਜਕਾਰੀ ਮੈਂਬਰ ਹਰਭਜਨ ਸਿੰਘ ਪਰਮਾਰ, ਕੁਲਦੀਪ ਸਿੰਘ ਗਰੇਵਾਲ, ਫੌਜੀ ਗੁਰਦੇਵ ਸਿੰਘ, ਆਰ.ਪੀ ਸਿੰਘ ਪਰਮਾਰ, ਨੋਨੀ ਧਾਲੀਵਾਲ, ਸੁੱਖਾ ਸਿੰਘ ਰਾਏਕੋਟ, ਸਨੀ ਸਿੰਘ ਸੀਲੋ੍ਹਆਣੀ, ਫੌਜੀ ਹਰਵਿੰਦਰ ਸਿੰਘ, ਮਾਂਟੀ ਸਿੰਘ, ਬਿੰਦਰ ਸਿੰਘ ਕਿਲਕਲੀ, ਮੀਡੀਆ ਸਲਾਹਕਾਰ ਬਲਵਿੰਦਰ ਸਿੰਘ ਲਿੱਤਰ, ਗੁਰਨਾਮ ਸਿੰਘ ਗਾਮਾ, ਜ਼ੋਰਾ ਸਿੰਘ ਲਹਿਰੀ, ਪੇਂਟਰ ਮੀਤਾ ਸਿੰਘ, ਜੱਸ ਸਿੰਘ ਬੁਰਜ ਆਦਿ ਪ੍ਰਬੰਧਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ |
ਪਿਛਲੀ ਖ਼ਬਰ ਸਤਲੁਜ ਦਰਿਆ ਖਹਿਰਾ ਬੇਟ 'ਚ ਕੱਕੇ ਰੇਤੇ ਦੀ ਮਾਈਨਿੰਗ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ • ਖਹਿਰਾ ਬੇਟ ਦਰਿ... ਅਗਲੀ ਖ਼ਬਰ ਭਾਰਤੀ ਜੀਵਨ ਬੀਮਾਂ ਨਿਗਮ ਵਲੋਂ ਬੀਮਾ ਸਲਾਹਕਾਰ ਨਰਾਇਣ ਕੌਸ਼ਿਕ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।