18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਵਣ ਵਿਭਾਗ ਦਫ਼ਤਰ ਅਲੀਗੜ੍ਹ (ਜਗਰਾਉਂ) ਜੁਲਾਈ ਮਹੀਨੇ ਬੂਟੇ ਵੰਡੇਗਾ

ਅਜੀਤ ਡੈਸਕ 02-02-2026
ਜਗਰਾਉਂ, 1 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਜੰਗਲਾਤ ਵਿਭਾਗ ਦਫ਼ਤਰ ਅਲੀਗੜ੍ਹ (ਜਗਰਾਉਂ) ਦੀਆਂ ਚਾਰ ਨਰਸੀਆਂ ਵਿਚ ਪੰਜ ਲੱਖ ਛਾਂਦਾਰ, ਫੁੱਲਦਾਰ ਅਤੇ ਫ਼ਲਦਾਰ ਬੂਟੇ ਤਿਆਰ ਕੀਤੇ ਜਾ ਰਹੇ ਹਨ | ਇਹ ਬੂਟੇ ਵੱਖ-ਵੱਖ ਸਕੀਮਾਂ ਤਹਿਤ ਇਲਾਕੇ ਅੰਦਰ ਵੰਡੇ ਜਾਣਗੇ | ਇਹ ਬੂਟੇ ਅਲੀਗੜ੍ਹ, ਅਖਾੜਾ, ਸੁਧਾਰ ਅਤੇ ਸਿੱਧਵਾਂ ਬੇਟ ਨਰਸੀਆਂ ਵਿਚ ਤਿਆਰ ਕੀਤੇ ਜਾ ਰਹੇ ਹਨ | ਇਹ ਜਾਣਕਾਰੀ ਵਣ ਰੇਂਜ ਅਫ਼ਸਰ ਸੁਖਪਾਲ ਸਿੰਘ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇੰਨ੍ਹਾਂ ਬੂਟਿਆਂ ਵਿਚ 60 ਹਜ਼ਾਰ ਲੰਬੇ ਅਕਾਰ ਦੇ ਬੂਟੇ ਤਿਆਰ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਬੂਟੇ ਮੁੱਖ ਮਾਰਗਾਂ 'ਤੇ ਲਗਾਏ ਜਾਣਗੇ | ਉਨ੍ਹਾਂ ਆਖਿਆ ਕਿ ਤਿਆਰ ਕੀਤੇ ਬੂਟੇ ਜੁਲਾਈ ਦੇ ਮਹੀਨੇ ਇਲਾਕੇ ਅੰਦਰ ਲਾਉਣ ਲਈ ਲੋਕਾਂ ਵਿਚ ਵੰਡੇ ਜਾਣਗੇ | ਉਨ੍ਹਾਂ ਜਨਤਾ ਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਇਸ ਸਬੰਧੀ ਸਰਕਾਰ ਵਲੋਂ ਬਣਾਈਆਂ ਯੋਜਨਾਵਾਂ ਦਾ ਸਹਿਯੋਗ ਦੇਣ ਲਈ ਵੀ ਅਪੀਲ ਕੀਤੀ | ਇਸ ਮੌਕੇ ਸੁਖਜਿੰਦਰ ਸਿੰਘ, ਸੁਖਮਿੰਦਰ ਸਿੰਘ, ਰਵੀਇੰਦਰ ਸਿੰਘ, ਨੀਰਜ ਕੁਮਾਰ, ਪੂਨਮ ਦੇਵੀ, ਲਵਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਬੱਸੀਆਂ ਦੇ ਐੱਨ.ਆਰ.ਆਈ. ਪਰਿਵਾਰ ਵਲੋਂ ਵੱਖ-ਵੱਖ ਗੁਰੂਘਰਾਂ ਦੇ 5 ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲਾਂ ਤੇ ਇਕ ਗ... ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ 'ਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।