01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਲਕਪੁਰ ਬੇਟ 'ਚ 26 ਜਨਵਰੀ ਨੂੰ ਹੋਣ ਵਾਲੇ ਧਾਰਮਿਕ ਸਮਾਗਮ ਦਾ ਸੰਗਤਾਂ ਲਾਹਾ ਲੈਣ-ਜਥੇ: ਮਲਕਪੁਰ

ਅਜੀਤ ਡੈਸਕ 25-01-2026
ਹੰਬੜਾਂ, 24 ਜਨਵਰੀ (ਮੇਜਰ ਹੰਬੜਾਂ)-ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਮਲਕਪੁਰ ਬੇਟ ਵਿਖੇ 26 ਜਨਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਆਗਮਨ ਪੁਰਬ ਮਨਾਏ ਜਾਣ ਸਬੰਧੀ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦਾ ਸੰਗਤਾਂ ਲਾਹਾ ਲੈਣ | ਇਹ ਪ੍ਰਗਟਾਵਾ ਸਾਬਕਾ ਸਰਪੰਚ ਜਥੇਦਾਰ ਕਰਮਜੀਤ ਸਿੰਘ ਮਲਕਪੁਰ ਨੇ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਜਥੇ: ਮਲਕਪੁਰ ਨੇ ਕਿਹਾ ਕਿ ਇਸ ਸਮਾਗਮ ਸੰਬੰਧੀ ਪਿੰਡ ਵਾਸੀਆਂ ਸਮੇਤ ਸਾਡੀ ਟੀਮ ਵਲੋਂ ਜਿੱਥੇ ਮਾਨਵਤਾ ਭਲਾਈ ਮੰਚ ਦੇ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਉੱਥੇ ਪ੍ਰਬੰਧਕ ਜਤਿੰਦਰ ਸਿੰਘ, ਗੁਰਦੀਪ ਸਿੰਘ, ਮੇਵਾ ਸਿੰਘ ਸਲੇਮਪੁਰ, ਮੇਜਰ ਸਿੰਘ, ਚਰਨ ਸਿੰਘ ਸਮੇਤ ਸਾਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਵਲੋਂ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਏ ਜਾਣ ਸਮੇਂ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਸ੍ਰੀ ਖੁਰਾਲਗੜ ਸਾਹਿਬ ਦੇ ਧਾਰਮਿਕ ਦੀਵਾਨ ਸਜਾਏ ਜਾਣ ਦਾ ਉਪਰਾਲਾ ਕੀਤਾ ਹੈ | ਜਥੇ: ਮਲਕਪੁਰ ਨੇ ਸੰਗਤਾਂ 26 ਜਨਵਰੀ ਨੂੰ ਸਵੇਰ ਸਮੇਂ 9 ਵਜੇ ਸਮਾਗਮ ਵਿਚ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ | ਪ੍ਰਬੰਧਕ ਜਤਿੰਦਰ ਸਿੰਘ ਮਲਕਪੁਰ ਅਤੇ ਜਥੇਦਾਰ ਕਰਮਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਸਮਾਗਮ ਵਿਚ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਪ੍ਰਬੰਧਕ ਗੁਰਦੀਪ ਸਿੰਘ, ਚਰਨ ਸਿੰਘ ਮਲਕਪੁਰ, ਮੇਜਰ ਸਿੰਘ ਸਮੇਤ ਮਾਨਵਤਾ ਭਲਾਈ ਮੰਚ ਦੇ ਸਾਰੇ ਮੈਂਬਰਾਂ ਸਮੇਤ ਹੋਰ ਪ੍ਰਬੰਧਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਸੂਬੇ ਦੀ ਆਰਥਿਕਤਾ ਵਾਲਾ ਸੈਕਟਰ ਖੇਤੀ ਬਚਾਉਣਾ ਹੈ ਤਾਂ ਡਾਇਰੈਕਟਰ ਤਕਨੀਕੀ ਪ੍ਰਮਾਣ ਪੱਤਰਾਂ ਵਾਲਾ ਹੋਵੇ! ਅਗਲੀ ਖ਼ਬਰ ਕਸਬਾ ਸਿੱਧਵਾਂ ਬੇਟ ਨੂੰ ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਨੇ ਚੁਫੇਰਿਓਾ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।