ਹਠੂਰ, 20 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਰੰਭੇ ਕਾਰਜ ਵਿਚ ਆਮ ਲੋਕਾਂ ਨੇ ਦਿਲੋਂ ਰੁਚੀ ਲੈਂਦਿਆਂ ਇਸ ਦਾ ਭਾਰੀ ਸਮਰਥਨ ਕੀਤਾ ਹੈ | ਜਿਸ ਦੀ ਬਦੌਲਤ ਅਕਾਲੀ ਦਲ ਪੁਨਰ ਸੁਰਜੀਤੀ ਪਾਰਟੀ ਹੌਂਦ ਵਿਚ ਆਈ ਹੈ, ਪਰ ਇਸ ਦੇ ਕੁਝ ਆਗੂਆਂ ਵਲੋਂ ਜੇ ਆਪਣੇ ਮਤਲਬ ਲਈ ਹੱਥਕੰਡੇ ਅਪਣਾਏ ਜਾਂਦੇ ਰਹੇ ਤਾਂ ਇਸ ਦੀ ਹੋਂਦ ਵੀ ਖ਼ਤਮ ਹੋ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਮਲਕੀਤ ਸਿੰਘ ਹਠੂਰ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਸਮੂਹ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਤਲਬਪ੍ਰਸਤੀ ਤੋਂ ਉਪਰ ਉੱਠ ਕੇ ਸੱਚਮੁੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਭਲੇ ਲਈ ਮਿਲ-ਜੁਲਕੇ ਇਸ ਦੀ ਚੜ੍ਹਦੀ ਕਲਾ ਲਈ ਕੰਮ ਕਰਨ |