ਬੰਦੀ ਛੋੜ ਦਿਵਸ ਮੌਕੇ ਗੁਰਮਤਿ ਸਮਾਗਮ 8 ਨੂੰ
ਕੋਟਫਤੂਹੀ, 5 ਨਵੰਬਰ (ਅਟਵਾਲ)-ਪਿੰਡ ਰਸੂਲਪੁਰ ਵਿਖੇ ਸਿੰਘ ਸ਼ਹੀਦਾਂ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਮੌਕੇ ਦੀਵਾਲੀ ਵਾਲੇ ਦਿਨ 8 ਨਵੰਬਰ ਨੂੰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਲਖਵੀਰ ਸਿੰਘ ਰਸੂਲਪੁਰ , ਹਰਮਨ ਸਿੰਘ ਬੌਬੀ ਰਸੂਲਪੁਰ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਧਾਰਮਿਕ ਸਮਾਗਮ ਭਾਈ ਵੀਰ ਜਤਿੰਦਰ ਸਿੰਘ ਮਲਿਕਪੁਰ, ਭਾਈ ਬਲਵਿੰਦਰ ਸਿੰਘ ਸਰਹਾਲਾ ਕਲਾ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ।
ਅਜੀਤ ਡੈਸਕ
06-11-2026