06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਟਰੂ ਲਾਇਟ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਅਸਥਾਨਾਂ ਦੇ ਕੀਤੇ ਦਰਸ਼ਨ

ਨਸਰਾਲਾ, 5 ਨਵੰਬਰ (ਸਤਵੰਤ ਸਿੰਘ ਥਿਆੜਾ)-ਟਰੂ ਲਾਇਟ ਪਬਲਿਕ ਹਾਈ ਸਕੂਲ ਨਸਰਾਲਾ ਦੇ ਵਿਦਿਆਰਥੀਆਂ ਵਲੋਂ ਸਿੱਖ ਇਤਿਹਾਸ ’ਚ ਮਹਾਨਤਾ ਰੱਖਣ ਵਾਲੇ ਧਾਰਮਿਕ ਅਸਥਾਨਾਂ ਦਾਸਤਾਨ-ਏ-ਸ਼ਹਾਦਤ ਅਤੇ ਗੁਰਦੁਆਰਾ ਚਮਕੌਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਅਤੇ ਸਮੂਹ ਸਕੂਲ ਸਟਾਫ਼ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।

ਅਜੀਤ ਡੈਸਕ 06-11-2026
ਨਸਰਾਲਾ, 5 ਨਵੰਬਰ (ਸਤਵੰਤ ਸਿੰਘ ਥਿਆੜਾ)-ਟਰੂ ਲਾਇਟ ਪਬਲਿਕ ਹਾਈ ਸਕੂਲ ਨਸਰਾਲਾ ਦੇ ਵਿਦਿਆਰਥੀਆਂ ਵਲੋਂ ਸਿੱਖ ਇਤਿਹਾਸ ’ਚ ਮਹਾਨਤਾ ਰੱਖਣ ਵਾਲੇ ਧਾਰਮਿਕ ਅਸਥਾਨਾਂ ਦਾਸਤਾਨ-ਏ-ਸ਼ਹਾਦਤ ਅਤੇ ਗੁਰਦੁਆਰਾ ਚਮਕੌਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਅਤੇ ਸਮੂਹ ਸਕੂਲ ਸਟਾਫ਼ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਧਾਰਮਿਕ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਵਿਚ ਗੁਰਬਾਣੀ, ਸਿੱਖ ਧਰਮ ਦੀਆਂ ਸਿੱਖਿਆਵਾਂ, ਸੇਵਾ, ਨਿਮਰਤਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਪ੍ਰਫ਼ੂਲਿਤ ਕਰਨਾ ਸੀ । ਇਹ ਯਾਤਰਾ ਸਾਰਿਆਂ ਲਈ ਇੱਕ ਅਧਿਆਤਮਿਕ ਅਤੇ ਯਾਦਗਾਰੀ ਅਨੁਭਵ ਰਿਹਾ। ਇਸ ਮੌਕੇ ਸਕੂਲ ਦੇ ਕਾਰਜਕਰਤਾ ਕਮਲਪ੍ਰੀਤ ਸਿੰਘ, ਮੈਡਮ ਨਵਦੀਪ ਕੌਰ, ਅਨੰਤਬੀਰ ਸਿੰਘ ਥਿਆੜਾ, ਇਸ਼ਾਨ ਕੌਰ, ਮੈਡਮ ਸੁਖਵੀਰ ਕੌਰ, ਕੰਚਨ ਬਾਲਾ, ਦਲਜੀਤ ਕੌਰ, ਸ਼ਹਿਨਾਜ਼, ਸ਼ਮਾਲੀ, ਰਾਖੀ ਰਾਣੀ, ਕੰਚਨ, ਪ੍ਰਿਆ ਦੇਵੀ, ਬਲਵਿੰਦਰ ਪਾਲ, ਰਜਵੰਤ ਕੌਰ, ਹਰਦੀਪ ਕੌਰ, ਅਨੀਤਾ ਬਰਲਾ, ਸੁਖਵਿੰਦਰ ਕੌਰ, ਪਿੰਕੀ ਦੇਵੀ, ਰੇਨੂ, ਕੇਵਲ ਸਿੰਘ, ਸਤਨਾਮ ਸਿੰਘ ਸਮੇਤ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਆਗੂ ਸੁਸ਼ੀਲ ਪਿੰਕੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਮਿਲੇ ਅਗਲੀ ਖ਼ਬਰ ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ 8ਵੀਂ ਧਾਰਮਿਕ ਪੁਸਤਕ ‘ਕੀਨੋ ਬਡੋ ਕਲੂ ਮਹਿ ਸਾਕਾ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।