06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਢੱਡਾ ਫਤਿਹ ਸਿੰਘ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਦਾ ਸਨਮਾਨ

ਬੁੱਲ੍ਹੋਵਾਲ, 5 ਨਵੰਬਰ (ਲੁਗਾਣਾ)-ਪ੍ਰਿੰ. ਕੁਲਵੰਤ ਸਿੰਘ ਬੀ.

ਅਜੀਤ ਡੈਸਕ 06-11-2026
ਬੁੱਲ੍ਹੋਵਾਲ, 5 ਨਵੰਬਰ (ਲੁਗਾਣਾ)-ਪ੍ਰਿੰ.ਕੁਲਵੰਤ ਸਿੰਘ ਬੀ.ਐਨ.ਓ. ਬੁੱਲ੍ਹੋਵਾਲ ਦੀ ਅਗਵਾਈ ’ਚ ਕਰਵਾਈ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਬੁੱਲ੍ਹੋਵਾਲ ਬਲਾਕ ਦੇ ਸਮੂਹ ਸਕੂਲਾਂ ਦੇ ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਥੀਮ ਵਿਚ ਭਾਗ ਲਿਆ। ਜਿਸ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੀ ਵਿਦਿਆਰਥਣ ਕਮਲਦੀਪ ਕੌਰ ਨੇ 6ਵੀਂ ਤੋਂ 8ਵੀਂ ਜਮਾਤ ’ਚੋਂ ਦੂਜਾ ਸਥਾਨ ਹਾਸਲ ਕਰਦਿਆਂ (ਗਾਈਡ ਅਧਿਆਪਕਾ ਪਵਨਦੀਪ ਕੌਰ), ਹਰਜੋਤ ਨੇ ਤੀਜਾ ਸਥਾਨ ਪ੍ਰਾਪਤ ਕਰਦਿਆਂ 9ਵੀਂ, 10ਵੀਂ ਜਮਾਤ ਵਿਚੋਂ (ਗਾਈਡ ਅਧਿਆਪਕ ਸਿਮਰਨਜੀਤ ਸਿੰਘ ਧਾਮੀ) ਦੀ ਅਗਵਾਈ ਵਿਚ ਇਨਾਮ ਹਾਸਿਲ ਕੀਤੇ । ਇਸ ਮੌਕੇ ਸਕੂਲ ਸਟਾਫ਼ ਵੱਲੋਂ ਹੋਣਹਾਰ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਦਾ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਨਮਾਨ ਕਰਨ ਵਾਲਿਆਂ ਵਿਚ ਪ੍ਰਿੰ. ਕੁਲਵੰਤ ਸਿੰਘ ਨਾਲ ਲੈਕ. ਮਲਕੀਤ ਸਿੰਘ ਜੌਹਲ, ਲੈਕ. ਲਖਜੀਤ ਸਿੰਘ, ਲੈਕ. ਮਨਮੋਹਣ ਸਿੰਘ ਬੈਂਚ, ਲੈਕ. ਪ੍ਰਵੀਨ ਕੁਮਾਰ, ਲੈਕ. ਹਰਪ੍ਰੀਤ ਸਿੰਘ, ਲੈਕ. ਰਜਿੰਦਰ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਵਾਹਦ, ਦਲਵੀਰ ਸਿੰਘ, ਲੈਕ. ਹਰਿੰਦਰਪਾਲ ਕੌਰ, ਲੈਕ. ਨਵਦੀਪ ਕੌਰ, ਕਿਰਨਪ੍ਰੀਤ ਕੌਰ, ਰਣਜੀਤ ਕੌਰ, ਸਤਵਿੰਦਰਜੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਰਵਿੰਦਰ ਕੌਰ, ਹਰਪ੍ਰੀਤ ਕੌਰ, ਦਿਲਜੀਤ ਕੌਰ, ਕਮਲੇਸ਼ ਕੌਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ 2 ਹਵੇਲੀਆਂ ’ਚੋਂ 3 ਪਸ਼ੂ ਚੋਰੀ ਅਗਲੀ ਖ਼ਬਰ ਦਿਸ਼ਾਂਤ ਬਹਿਲ ਨੇ ਨਗਰ ਕੌਂਸਲ ਗੜ੍ਹਦੀਵਾਲਾ ਦੇ ਪ੍ਰਧਾਨ ਤੇ ਮੋਨਿਕਾ ਗੁਪਤਾ ਨੇ ਵਾਇਸ ਪ੍ਰਧਾਨ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।