05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਿਦਿਆਰਥੀ ਆਰਵ ਨੇ ਅੰਤਰਰਾਸ਼ਟਰੀ ਕੇ.ਐੱਲ. ਮੇਅਰ ਕੱਪ ’ਚ ਜਿੱਤਿਆ ਚਾਂਦੀ ਦਾ ਤਗਮਾ

ਹੁਸ਼ਿਆਰਪੁਰ, 4 ਨਵੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਹੋਣਹਾਰ ਵਿਦਿਆਰਥੀ ਆਰਵ ਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਕਰਵਾਏ ਗਏ 11ਵੇਂ ਅੰਤਰਰਾਸ਼ਟਰੀ ਕੇ. ਐੱਲ.

ਅੰਤਰਰਾਸ਼ਟਰੀ ਕੇ.ਐੱਲ. ਮੇਅਰ ਕੱਪ ’ਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਵਿਦਿਆਰਥੀ ਆਰਵ। 05-11-2026
ਹੁਸ਼ਿਆਰਪੁਰ, 4 ਨਵੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਹੋਣਹਾਰ ਵਿਦਿਆਰਥੀ ਆਰਵ ਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਕਰਵਾਏ ਗਏ 11ਵੇਂ ਅੰਤਰਰਾਸ਼ਟਰੀ ਕੇ.ਐੱਲ. ਮੇਅਰ ਕੱਪ ‘ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ (ਸਿਲਵਰ ਮੈਡਲ) ਹਾਸਿਲ ਕੀਤਾ ਹੈ। 29 ਅਕਤੂਬਰ ਤੋਂ 1 ਨਵੰਬਰ ਤੱਕ ਚੱਲੇ ਇਸ ਵੱਕਾਰੀ ਮੁਕਾਬਲੇ ’ਚ ਆਰਵ ਨੇ ਆਪਣੀ ਸਖ਼ਤ ਮਿਹਨਤ, ਬਿਹਤਰੀਨ ਹੁਨਰ ਅਤੇ ਅਨੁਸ਼ਾਸਨ ਦੇ ਦਮ ’ਤੇ ਇਹ ਮਾਣਮੱਤੀ ਪ੍ਰਾਪਤੀ ਕਰਕੇ ਸਕੂਲ, ਸ਼ਹਿਰ ਅਤੇ ਦੇਸ਼ ਦਾ ਨਾਂਅ ਉੱਚਾ ਕੀਤਾ। ਇਸ ਵੱਡੀ ਪ੍ਰਾਪਤੀ ’ਤੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਚੰਦਰ ਮੋਹਨ ਨੇ ਆਰਵ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਮੰਚ ’ਤੇ ਮੈਡਲ ਜਿੱਤਣਾ ਸਮੁੱਚੀ ਸੰਸਥਾ ਅਤੇ ਦੇਸ਼ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀ ਦੀ ਲਗਨ ਅਤੇ ਪਰਿਵਾਰ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਦੀ ਪ੍ਰਿੰ: ਰਸ਼ਮੀ ਸ਼ਰਮਾ ਨੇ ਵੀ ਆਰਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀ ਇਹ ਜਿੱਤ ਬਾਕੀ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਸਾਬਿਤ ਹੋਵੇਗੀ।
ਪਿਛਲੀ ਖ਼ਬਰ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ’ਚ ਫ਼ਤਿਹਪੁਰ ਭੱਟਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਮਰਿੰਦਰ ਹੁਸੈਨਪੁਰ ਸਾਥੀਆਂ ਸਮੇਤ ਵੱਡੇ ਹਨੂਮਾਨ ਮੰਦਰ ’ਚ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।