ਚਾਈਨੀਜ਼ ਲੜੀਆਂ ਦੀ ਥਾਂ ਮਿੱਟੀ ਦੇ ਦੀਵੇ ਖ਼ਰੀਦ ਕੇ ਭਾਰਤੀ ਕਾਰੀਗਰਾਂ ਦੀ ਦੀਵਾਲੀ ਕਰੋ ਰੌਸ਼ਨ-ਰਸ਼ਪਾਲ ਚਰੜ
ਟਾਂਡਾ ਉੜਮੁੜ, 3 ਨਵੰਬਰ (ਭਗਵਾਨ ਸਿੰਘ ਸੈਣੀ)-ਭਾਜਪਾ ਦੇ ਸੀਨੀਅਰ ਆਗੂ ਰਸ਼ਪਾਲ ਸਿੰਘ ਚਰੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਤਿਉਹਾਰ ਮੌਕੇ ਚਾਈਨੀਜ਼ ਲੜੀਆਂ ਦੀ ਬਜਾਏ ਭਾਰਤੀ ਕਾਰੀਗਰਾਂ ਵਲੋਂ ਤਿਆਰ ਕੀਤੇ ਮਿੱਟੀ ਦੇ ਦੀਵੇ ਖ਼ਰੀਦ ਕੇ ਸਵਦੇਸ਼ੀ ਵਸਤੂਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਦੇ ਸੱਦੇ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ।
ਅਜੀਤ ਡੈਸਕ
04-11-2026