ਬਰਮ ਨਾ ਹੋਣ ਕਾਰਨ ਬੇਕਾਬੂ ਕਾਰ ਰੁੱਖ ਨਾਲ ਟਕਰਾਈ
ਨੰਗਲ ਬਿਹਾਲਾਂ, 23 ਅਕਤੂਬਰ (ਵਿਨੋਦ ਮਹਾਜਨ)-ਮੁਕੇਰੀਆਂ ਸੀਪਰੀਆਂ ਲਿੰਕ ਸੜਕ ’ਤੇ ਇਕ ਆਰਟਿਕਾ ਕਾਰ ਰੁੱਖ ਨਾਲ ਟਕਰਾ ਕੇ ਚਕਨਾਚੂਰ ਹੋ ਜਾਣ ਤੇ ਕਾਰ ਚਾਲਕ ਮਾਮੂਲੀ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਆਰਟਿਕਾ ਕਾਰ ਸੀਪਰੀਆਂ ਤੋਂ ਮੁਕੇਰੀਆਂ ਨੂੰ ਜਾ ਰਹੀ ਸੀ ਕਿ ਪਿੰਡ ਮਹਦੀਨਪੁਰ ਦਲੇਲ ਨਜ਼ਦੀਕ ਸਾਹਮਣੇ ਤੋਂ ਕਿਸੇ ਵਾਹਨ ਦੀ ਲਾਈਟ ਕਾਰ ਚਾਲਕ ਦੀਆਂ ਅੱਖਾਂ ’ਚ ਪੈਣ ਕਾਰਨ ਉਸ ਵਲੋਂ ਕਾਰ ਨੂੰ ਸੜਕ ਤੋਂ ਥੱਲੇ ਉਤਾਰਿਆ ਗਿਆ।
ਅਜੀਤ ਡੈਸਕ
24-10-2026