ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ ਕੱਲ੍ਹ-ਰਮਨਦੀਪ ਕੌਰ
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ 14 ਅਕਤੂਬਰ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ ਕਮਾਹੀ ਦੇਵੀ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਕੈਂਪ ਵਿਚ ਆਈ.
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ 14 ਅਕਤੂਬਰ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ ਕਮਾਹੀ ਦੇਵੀ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਕੈਂਪ ਵਿਚ ਆਈ. ਟੀ. ਸੀ. ਕਪੂਰਥਲਾ, ਜੀ. ਐਨ. ਏ. ਫ਼ੈਕਟਰੀ ਮੇਹਟੀਆਣਾ, ਵਰਧਮਾਨ ਟੈਕਸਟਾਈਲ, ਸੋਨਾਲੀਕਾ ਟਰੈਕਟਰ ਲਿਮ:, ਅਜਾਈਲ ਹਰਬਲ, ਰੈਕਸਾ ਸਕਿਉਰਿਟੀ, ਐਲ. ਆਈ. ਸੀ., ਕਲਿਆਣ ਜਵੈਲਰਜ਼ ਤੇ ਬਿਰਲਾ ਪਲੱਸ ਇੰਸ਼ੋਰੈਂਸ, ਐਸ. ਟੀ. ਕੌਟੈਕਸ ਲਿਮ:, ਪੁੰਜ ਹੌਂਡਾ ਲਿਮ:, ਚੈੱਕਮੇਟ ਸਕਿਉਰਿਟੀ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ ਭਾਗ ਲਿਆ ਜਾ ਰਿਹਾ ਹੈ। ਕੈਂਪ ਵਿਚ ਇਨ੍ਹਾਂ ਕੰਪਨੀਆਂ ਵਲੋਂ ਅੱਠਵੀਂ, ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ ਪਾਸ ਤੇ ਆਈ. ਟੀ. ਆਈ. (ਮਸ਼ੀਨਿਸਟ, ਫਿਟਰ, ਟਰਨਰ ਤੇ ਇਲੈੱਕਟ੍ਰੀਸ਼ਨ ਟਰੇਡਜ਼) ਪਾਸ ਪ੍ਰਾਰਥੀਆਂ ਦੀ ਅਪਰੈਂਟਿਸ, ਆਪ੍ਰੇਟਰ, ਵੈਲਨੈੱਸ ਐਡਵਾਈਜ਼ਰ, ਸਕਿਉਰਿਟੀ ਗਾਰਡ, ਬੀਮਾ ਸਖੀ, ਸੇਲਜ਼ ਐਗਜ਼ੀਕਿਊਟਿਵ, ਟਰੇਨਰ ਤੇ ਹੈਲਪਰ, ਸੇਲਜ਼ ਤੇ ਟੈਕਨੀਸ਼ੀਅਨ ਅਤੇ ਰਿਲੇਸ਼ਨਸ਼ਿਪ ਮੈਨੇਜਰ ਦੀ ਅਸਾਮੀ ਲਈ ਭਰਤੀ ਕੀਤੀ ਜਾਵੇਗੀ। ਚਾਹਵਾਨ 14 ਅਕਤੂਬਰ ਨੂੰ ਸਵੇਰੇ 10 ਵਜੇ ਕਮਿਊਨਿਟੀ ਸੈਂਟਰ ਕਮਾਹੀ ਵਿਖੇ ਪਲੇਸਮੈਂਟ ਕੈਂਪ ਵਿਚ ਹਿੱਸਾ ਲੈ ਸਕਦੇ ਹਨ।