13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨੌਸ਼ਹਿਰਾ ਸਿੰਬਲੀ ਦੇ ਸਰਪੰਚ ਫ਼ੰਡਾਂ ਦੇ ਦੁਰਵਰਤੋਂ ਦੇ ਦੋਸ਼ ਵਿਚ ਮੁਅੱਤਲ

ਹਾਜੀਪੁਰ, 12 ਅਕਤੂਬਰ (ਪੁਨੀਤ ਭਾਰਦਵਾਜ)-ਬਲਾਕ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਸਿੰਬਲੀ ਦੇਸ਼ ਸਰਪੰਚ ਜਸਪਾਲ ਸਿੰਘ ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਪੰਜਾਬ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਸਰਪੰਚ ਤੇ ਪੰਚਾਇਤ ਦੇ ਫੰਡਾ ਦੇ ਦੁਰਵਰਤੋਂ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ।

ਅਜੀਤ ਡੈਸਕ 13-10-2026
ਹਾਜੀਪੁਰ, 12 ਅਕਤੂਬਰ (ਪੁਨੀਤ ਭਾਰਦਵਾਜ)-ਬਲਾਕ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਸਿੰਬਲੀ ਦੇਸ਼ ਸਰਪੰਚ ਜਸਪਾਲ ਸਿੰਘ ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਪੰਜਾਬ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਸਰਪੰਚ ਤੇ ਪੰਚਾਇਤ ਦੇ ਫੰਡਾ ਦੇ ਦੁਰਵਰਤੋਂ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਨੂੰ ਲੈ ਕੇ ਵਿਭਾਗ ਵਲੋਂ ਜਾਂਚ ਕੀਤੀ ਗਈ। ਇਸ ਜਾਂਚ ’ਚ ਪਿੰਡ ਦੇ ਸਰਪੰਚ ਜਸਪਾਲ ਸਿੰਘ ਨੂੰ ਫ਼ੰਡਾਂ ਦੀ ਦੁਰਵਰਤੋਂ ਦੇ ਜੋ ਦੋਸ਼ ਲਗਾਏ ਗਏ ਸਨ ਉਹ ਜਾਂਚ ਵਿਚ ਸਹੀ ਸਾਬਤ ਹੋਏ, ਜਿਸ ਨੂੰ ਲੈ ਕੇ ਡਾਇਰੈਕਟ ਪੇਂਡੂ ਵਿਕਾਸ ਤੇ ਪੰਚਾਇਤ ਪੰਜਾਬ ਨੇ ਨੌਸ਼ਹਿਰਾ ਸਿੰਬਲੀ ਦੇ ਸਰਪੰਚ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤਾ। ਇਸ ਸੰਬੰਧੀ ਹਾਜੀਪੁਰ ਦੇ ਬੀ. ਡੀ. ਪੀ. ਓ. ਸੁਖਪ੍ਰੀਤ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਸਾਨੂੰ ਪੱਤਰ ਆ ਗਿਆ ਹੈ।
ਪਿਛਲੀ ਖ਼ਬਰ ਫ਼ਿਰੋਜ਼ ਰੌਲੀਆ ਦੇ ਸਾਬਕਾ ਸਰਪੰਚ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।