11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਨਾਲਿਆਂ ’ਚ ਕਚਰਾ ਸੁੱਟਣ ਵਾਲਿਆਂ ਨੂੰ ਨਗਰ ਕੌਂਸਲ ਪ੍ਰਧਾਨ ਸੋਮ ਨਾਥ ਬੰਗੜ ਵਲੋਂ ਜੁਰਮਾਨੇ ਦੀ ਚਿਤਾਵਨੀ

ਗੜ੍ਹਸ਼ੰਕਰ, 9 ਅਕਤੂਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮ ਨਾਥ ਬੰਗੜ ਨੇ ਸ਼ਹਿਰ ਦੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਮੁੱਖ ਨਾਲੇ, ਬੰਗਾ ਰੋਡ ਚੁੰਗੀ ਕੋਲ, ਫਤਹਿਪੁਰ ਰੋਡ ਤੇ ਹੋਰ ਥਾਵਾਂ ‘ਤੇ ਨਾਲਿਆਂ ‘ਚ ਕਚਰੇ ਦੇ ਲਿਫ਼ਾਫ਼ੇ ਸੁੱਟਣ ਵਾਲਿਆਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਤੋਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਲੱਗੇ ਹੋਏ ਹਨ ਪਰ ਸ਼ਹਿਰ ਦੇ ਕੁੱਝ ਲੋਕਾਂ ਨੇ ਨਾਲਿਆਂ ‘ਚ ਕਚਰਾ ਸੁੱਟ ਕੇ ਮਨ ਦੁਖੀ ਕੀਤਾ ਹੈ। ਸੋਮ ਨਾਥ ਬੰਗੜ ਨੇ ਕਿਹਾ ਕਿ ਨਾਲਿਆਂ ‘ਚ ਕਚਰੇ ਦੇ ਲਿਫ਼ਾਫ਼ੇ ਅਤੇ ਬੋਰੇ ਸੁੱਟਣ ਵਾਲੇ ਲੋਕਾਂ ਵਿਚ ਪੜ੍ਹੇ-ਲਿਖੇ ਲੋਕ ਵੀ ਸ਼ਾਮਿਲ ਹਨ।

ਅਜੀਤ ਡੈਸਕ 10-10-2026
ਗੜ੍ਹਸ਼ੰਕਰ, 9 ਅਕਤੂਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮ ਨਾਥ ਬੰਗੜ ਨੇ ਸ਼ਹਿਰ ਦੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਮੁੱਖ ਨਾਲੇ, ਬੰਗਾ ਰੋਡ ਚੁੰਗੀ ਕੋਲ, ਫਤਹਿਪੁਰ ਰੋਡ ਤੇ ਹੋਰ ਥਾਵਾਂ ‘ਤੇ ਨਾਲਿਆਂ ‘ਚ ਕਚਰੇ ਦੇ ਲਿਫ਼ਾਫ਼ੇ ਸੁੱਟਣ ਵਾਲਿਆਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਤੋਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਲੱਗੇ ਹੋਏ ਹਨ ਪਰ ਸ਼ਹਿਰ ਦੇ ਕੁੱਝ ਲੋਕਾਂ ਨੇ ਨਾਲਿਆਂ ‘ਚ ਕਚਰਾ ਸੁੱਟ ਕੇ ਮਨ ਦੁਖੀ ਕੀਤਾ ਹੈ। ਸੋਮ ਨਾਥ ਬੰਗੜ ਨੇ ਕਿਹਾ ਕਿ ਨਾਲਿਆਂ ‘ਚ ਕਚਰੇ ਦੇ ਲਿਫ਼ਾਫ਼ੇ ਅਤੇ ਬੋਰੇ ਸੁੱਟਣ ਵਾਲੇ ਲੋਕਾਂ ਵਿਚ ਪੜ੍ਹੇ-ਲਿਖੇ ਲੋਕ ਵੀ ਸ਼ਾਮਿਲ ਹਨ। ਪ੍ਰਧਾਨ ਸੋਮ ਨਾਥ ਬੰਗੜ ਨੇ ਕਚਰੇ ਦੇ ਬੋਰੇ ਸੁੱਟਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿ ਸਾਨੂੰ ਸਖ਼ਤ ਕਦਮ ਪੁੱਟਣ ਲਈ ਮਜਬੂਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਕੈਮਰੇ ਲਗਾ ਦਿੱਤੇ ਗਏ ਹਨ ਤੇ ਨਾਲਿਆਂ ‘ਚ ਕਚਰਾ ਸੁੱਟਣ ਵਾਲਿਆਂ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਚਲਾਨ ਵੀ ਕੱਟਿਆ ਜਾਵੇਗਾ। ਉਨ੍ਹਾਂ ਸਬਜ਼ੀ ਮੰਡੀ ‘ਚ ਪਲਾਸਟਿਕ ਦੇ ਲਿਫ਼ਾਫ਼ੇ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਅਜਿਹਾ ਕਰਨ ਵਾਲੇ ਲੋਕਾਂ ਖ਼ਿਲਾਫ਼ ਪੰਜਾਬ ਪ੍ਰਦੂਸ਼ਣ ਬੋਰਡ ਨਾਲ ਰਾਬਤਾ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਚਲਾਨ ਕੱਟ ਕੇ ਕੋਰਟ ਵਿਚ ਪੇਸ਼ ਕੀਤੇ ਜਾਣਗੇ।
ਪਿਛਲੀ ਖ਼ਬਰ ਮਹੰਤ ਸੁਖਦੇਵ ਪਾਲ ਸ਼ਰਮਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਸ੍ਰੀਮਦ ਭਾਗਵਤ ਕਥਾ ਵਿਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।