09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੇਂਟ ਸੋਲਜਰ ਕਾਲਜ ਦੇ ਵਿਦਿਆਰਥੀ ਪੀ. ਟੀ. ਯੂ. ਦੀ ਮੈਰਿਟ ਸੂਚੀ ’ਚ ਸ਼ਾਮਿਲ

ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਆਈ. ਕੇ.

ਅਜੀਤ ਡੈਸਕ 09-10-2026
ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਰੋਹਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਵਿਚ ਬੀ. ਐਸ. ਸੀ. ਫ਼ੈਸ਼ਨ ਡਿਜ਼ਾਈਨ ਦੀ ਵਿਦਿਆਰਥਣ ਜੋਤੀ ਨੇ 9.62 ਸੀ. ਜੀ. ਪੀ. ਏ. ਨਾਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਦੂਜਾ, ਰਜਨੀ ਬਾਲਾ ਨੇ 9.56 ਸੀ. ਜੀ. ਪੀ. ਏ. ਨਾਲ ਚੌਥਾ, ਆਂਚਲ ਨੇ 9.46 ਸੀ. ਜੀ. ਪੀ. ਏ. ਨਾਲ ਅੱਠਵਾਂ ਤੇ ਨੀਲਿਮਾ ਦੇਵੀ ਨੇ 9.41 ਸੀ.ਜੀ.ਪੀ.ਏ. ਨਾਲ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਐੱਮ. ਐੱਸ. ਸੀ. ਫ਼ੈਸ਼ਨ ਡਿਜ਼ਾਈਨ ਵਿਚ ਰੁਪਿੰਦਰ ਕੌਰ ਨੇ 9.41 ਸੀ.ਜੀ.ਪੀ.ਏ. ਨਾਲ ਮੈਰਿਟ ਵਿਚ ਪਹਿਲਾ, ਰਿਤੂ ਅੱਤਰੀ ਨੇ 9.34 ਸੀ.ਜੀ.ਪੀ.ਏ. ਨਾਲ ਤੀਜਾ, ਜਦਕਿ ਡਿੰਪਲ ਸੈਣੀ ਅਤੇ ਨੀਲਮ ਨੇ 9.27 ਸੀ.ਜੀ.ਪੀ.ਏ. ਨਾਲ ਸਾਂਝੇ ਤੌਰ ‘ਤੇ ਚੌਥਾ ਅਤੇ ਸਤਵਿੰਦਰ ਕੌਰ ਨੇ 8.99 ਸੀ.ਜੀ.ਪੀ.ਏ. ਨਾਲ ਸੱਤਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੀ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਚ ਅਤੁਲ ਮਹਿਤਾ ਨੇ 8.36 ਸੀ.ਜੀ.ਪੀ.ਏ. ਨਾਲ ਮੈਰਿਟ ਵਿਚ ਅੱਠਵਾਂ ਸਥਾਨ ਪ੍ਰਾਪਤ ਕੀਤਾ। ਐਮ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਚ ਰੀਆ ਮਿਨੀਆ ਨੇ 8.42 ਸੀ.ਜੀ.ਪੀ.ਏ. ਨਾਲ ਪਹਿਲਾ, ਗਗਨਦੀਪ ਵਰਮਾ ਨੇ 7.79 ਸੀ.ਜੀ.ਪੀ.ਏ . ਨਾਲ ਦੂਜਾ ਅਤੇ ਚਰਨਜੀਤ ਕੌਰ ਨੇ 7.70 ਸੀ.ਜੀ.ਪੀ.ਏ. ਨਾਲ ਤੀਜਾ ਸਥਾਨ ਹਾਸਿਲ ਕੀਤਾ। ਐਮ.ਸੀ.ਏ. ਦੂਜੇ ਸਾਲ ਵਿਚ ਰੂਪਵੀਰ ਕੌਰ ਨੇ 8.83 ਸੀ.ਜੀ.ਪੀ.ਏ. ਨਾਲ ਮੈਰਿਟ ਵਿਚ ਨੌਵਾਂ ਸਥਾਨ ਪ੍ਰਾਪਤ ਕੀਤਾ। ਐਮ. ਐਸ. ਸੀ. ਐਮ.ਐਮ.ਬੀ. ’ਚ ਅੰਕਿਤਾ ਅਤੇ ਹਿਮਾਲੀ ਨੇ 8.85 ਸੀ. ਜੀ. ਪੀ. ਏ. ਨਾਲ ਸਾਂਝੇ ਤੌਰ ‘ਤੇ ਤੀਜਾ ਸਥਾਨ, ਅਰਸ਼ਦੀਪ ਨੇ 8.81 ਸੀ.ਜੀ.ਪੀ.ਏ. ਨਾਲ ਚੌਥਾ, ਸੁਮਨਦੀਪ ਨੇ 8.80 ਸੀ.ਜੀ.ਪੀ.ਏ. ਨਾਲ ਪੰਜਵਾਂ, ਗੀਤਾ ਰਾਣੀ ਨੇ 8.77 ਸੀ.ਜੀ.ਪੀ.ਏ. ਨਾਲ ਛੇਵਾਂ, ਅਭਿਸ਼ੇਕ ਨੇ 8.57 ਸੀ.ਜੀ.ਪੀ.ਏ. ਨਾਲ ਅੱਠਵਾਂ ਅਤੇ ਸਿਮਰਨ ਨੇ 8.56 ਸੀ.ਜੀ.ਪੀ.ਏ. ਨਾਲ ਨੌਵਾਂ ਸਥਾਨ ਹਾਸਲ ਕੀਤਾ। ਐਮ.ਬੀ.ਏ. ਵਿਚ ਪ੍ਰਿਯੰਕਾ ਨੇ 9.18 ਸੀ.ਜੀ.ਪੀ.ਏ. ਨਾਲ ਮੈਰਿਟ ‘ਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਅਕਾਦਮਿਕ ਪ੍ਰਾਪਤੀ ‘ਤੇ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਅਰੋੜਾ ਵਲੋਂ ਪਿੰਡ ਥੱਥਲਾਂ ‘ਚ ਕਾਂਗਰਸੀ ਵਰਕਰਾਂ ਤੇ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਅਗਲੀ ਖ਼ਬਰ ਪਿੰਡ ਭੂੰਬੋਤਾੜ ਵਿਖੇ ਕੁਸ਼ਤੀ ਦੰਗਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।