06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਰੈਲੀ

ਦਸੂਹਾ, 5 ਅਕਤੂਬਰ (ਭੁੱਲਰ)-ਜੇ. ਸੀ.

ਅਜੀਤ ਡੈਸਕ 06-10-2026
ਦਸੂਹਾ, 5 ਅਕਤੂਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਐਨ. ਐਸ. ਐਸ. ਯੂਨਿਟ ਵਲੋਂ ਦਫ਼ਤਰ ਡਾਇਰੈਕਟੋਰੇਟ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਕਾਲਜ ਦੇ ਪ੍ਰਿੰਸੀਪਲ ਡਾ. ਭਾਨੂੰ ਗੁਪਤਾ ਤੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਨਰਿੰਦਰਜੀਤ ਸਿੰਘ ਅਤੇ ਡਾ. ਅਨੂੰ ਬਜਾਜ ਦੀ ਨਿਗਰਾਨੀ ਹੇਠ ਸਵੱਛਤਾ ਜਾਗਰੂਕਤਾ ਰੈਲੀ ਕਾਲਜ ਦੇ ਕੈਂਪਸ ਵਿਚ ਕੱਢੀ ਗਈ। ਰੈਲੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਐਨ. ਐਸ. ਐਸ. ਦੇ ਵਲੰਟੀਅਰਾਂ ਨੂੰ ਸਵੱਛਤਾ ਸੰਬੰਧੀ ਸਹੁੰ ਚੁਕਾਈ ਗਈ, ਜਿਸ ਦਾ ਮੁੱਖ ਉਦੇਸ਼ ਆਪਣੇ ਆਲੇ- ਦੁਆਲੇ ਨੂੰ ਸਾਫ਼-ਸੁਥਰਾ ਤੇ ਸਵੱਛ ਰੱਖਣਾ ਸੀ। ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਨਰਿੰਦਰਜੀਤ ਸਿੰਘ ਨੇ ਸਮੂਹ ਵਲੰਟੀਅਰਾਂ ਨੂੰ ਆਪਣੇ ਘਰ, ਆਂਢ-ਗੁਆਂਢ ਅਤੇ ਸਰਕਾਰੀ ਜਨਤਕ ਸੰਪਤੀ ਨੂੰ ਸਾਫ਼-ਸੁਥਰਾ ਰੱਖਣ ’ਤੇ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਨੇ ‘ਜਿੱਥੇ ਸਫ਼ਾਈ, ਉੱਥੇ ਖ਼ੁਦਾਈ’ ਦੀ ਧਾਰਨਾ ਨੂੰ ਪਰਪੱਕਤਾ ਨਾਲ ਬਿਆਨ ਕਰਦੇ ਹੋਏ ਕਿਹਾ ਕਿ ਜਿੱਥੇ ਸਾਫ਼-ਸਫਾਈ ਹੁੰਦੀ ਹੈ, ਉਥੇ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ। ਸਫ਼ਾਈ ਰੱਖਣ ਨਾਲ ਸਾਡਾ ਤਨ ਤੇ ਮਨ ਸਿਹਤਮੰਦ, ਸ਼ਾਂਤ, ਨਿਰਮਲ ਤੇ ਸ਼ੁੱਧ ਗੁਣਾਂ ਦਾ ਧਾਰਨੀ ਬਣਦਾ ਹੈ ਜੋ ਅਨੇਕਾਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ। ਡਾ. ਅਨੂੰ ਬਜਾਜ ਦੁਆਰਾ ਆਪਣੇ ਭਾਸ਼ਣ ਰਾਹੀਂ ਵਲੰਟੀਅਰਾਂ ਨੂੰ ਆਪਣੇ ਆਲੇ-ਦੁਆਲੇ ਦੇ ਨਾਲ-ਨਾਲ ਆਪਣੇ ਤਨ ਅਤੇ ਮਨ ਦੀ ਸਫ਼ਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅੰਤ ’ਚ ਪ੍ਰੋਗਰਾਮ ਅਫ਼ਸਰ ਡਾ. ਨਰਿੰਦਰਜੀਤ ਸਿੰਘ ਦੁਆਰਾ ਸਮੂਹ ਵਲੰਟੀਅਰਾਂ ਦਾ ਇਸ ਰੈਲੀ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਸਵੱਛਤਾ ਰੈਲੀ ਵਿਚ ਪ੍ਰੋ. ਪ੍ਰਿਅੰਕਾ ਸੰਦਲ, ਪ੍ਰੋ. ਹਰਜੀਤ ਕੌਰ, ਡਾ. ਨਰਗਿਸ ਢਿੱਲੋਂ, ਪ੍ਰੋ. ਰਣਵੀਰ ਸਿੰਘ ਅਤੇ ਡਾ. ਸੁਮਨ ਲਾਲ ਨੇ ਵੀ ਹਾਜ਼ਰੀ ਭਰੀ।
ਪਿਛਲੀ ਖ਼ਬਰ ਐਸ. ਪੀ. ਐਨ. ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ‘ਵਿਭਿੰਨਤਾ ਵਿਚ ਸਦਭਾਵਨਾ’ ਮੁਕਾਬਲਿਆਂ ਵਿਚ ਮਾਰੀਆਂ ਮੱ... ਅਗਲੀ ਖ਼ਬਰ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਲਈ ਦੰਗਲਾਂ ਦਾ ਆਯੋਜਨ ਜ਼ਰੂਰੀ-ਨਿਰਮਲ ਸਿੰਘ ਆਸਫਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।