05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਆਮ ਆਦਮੀ ਪਾਰਟੀ ਦੀ ਡੋਰ-ਟੂ-ਡੋਰ ਮੁਹਿੰਮ ਵਿਚ ਪੂਰੇ ਸੂਬੇ ਵਿਚ ਦਸੂਹਾ ਤੀਜੇ ਨੰਬਰ ’ਤੇ-ਘੁੰਮਣ

ਰਾਮਗੜ੍ਹ ਸੀਕਰੀ, 4 ਅਕਤੂਬਰ (ਕਟੋਚ)-ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀ ਡੋਰ-ਟੂ-ਡੋਰ ਮੁਹਿੰਮ ਦਸੂਹਾ ਹਲਕੇ ਵਿਚ ਸਫਲਤਾਪੂਰਵਕ ਚਲ ਰਹੀ ਹੈ ਅਤੇ ਪਾਰਟੀ ਦੇ ਅਣਥਕ ਆਗੂ ਤੇ ਵਰਕਰ ਇਸ ਮੁਹਿੰਮ ਨੂੰ ਰਾਤ ਦਿਨ ਇਕ ਕਰਕੇ ਨੇਪਰੇ ਚਾੜਣ ਲਈ ਕੜੀ ਮਿਹਨਤ ਕਰ ਰਹੇ ਹਨ। ਉਕਤ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਐਡ.

ਅਜੀਤ ਡੈਸਕ 05-10-2026
ਰਾਮਗੜ੍ਹ ਸੀਕਰੀ, 4 ਅਕਤੂਬਰ (ਕਟੋਚ)-ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀ ਡੋਰ-ਟੂ-ਡੋਰ ਮੁਹਿੰਮ ਦਸੂਹਾ ਹਲਕੇ ਵਿਚ ਸਫਲਤਾਪੂਰਵਕ ਚਲ ਰਹੀ ਹੈ ਅਤੇ ਪਾਰਟੀ ਦੇ ਅਣਥਕ ਆਗੂ ਤੇ ਵਰਕਰ ਇਸ ਮੁਹਿੰਮ ਨੂੰ ਰਾਤ ਦਿਨ ਇਕ ਕਰਕੇ ਨੇਪਰੇ ਚਾੜਣ ਲਈ ਕੜੀ ਮਿਹਨਤ ਕਰ ਰਹੇ ਹਨ। ਉਕਤ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਪਾਰਟੀ ਹਾਈਕਮਾਨ ਸ਼ੁਰੂ ਕੀਤੀ ਇਸ ਮੁਹਿੰਮ ਦਾ ਮੁੱਖ ਉਦੇਸ਼ ਪਾਰਟੀ ਦੀ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਵਿਚ ਕਰਵਾਏ ਵਿਕਾਸ ਪੱਖੀ ਅਤੇ ਲੋਕ ਕਲਿਆਣ ਪੱਖੀ ਕੰਮਾਂ ਸੰਬੰਧੀ ਜਨਤਾ ਨੂੰ ਜਾਣੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਦਸੂਹਾ ਵਿਧਾਨ ਸਭਾ ਹਲਕੇ ਅਧੀਨ ਸਾਰੇ ਪੋਲਿੰਗ ਬੂਥਾਂ (224 ਬੂਥਾਂ) ਵਿਚ ਡੋਰ-ਟੂ-ਡੋਰ ਮੁਹਿੰਮ ਸਫਲਤਾਪੂਰਵਕ ਚੱਲ ਰਹੀ ਹੈ ਅਤੇ ਪਾਰਟੀ ਵਰਕਰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਇਸ ਮੁਹਿੰਮ ਅਧੀਨ ਲੋਕਾਂ ਦੇ ਰੁਬਰੂ ਹੋ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਹਾਈਕਮਾਨ ਦੀ ਰਿਪੋਰਟ ਅਨੁਸਾਰ ਇਸ ਮੁਹਿੰਮ ਵਿਚ ਹਲਕਾ ਦਸੂਹਾ ਪੂਰੇ ਪੰਜਾਬ ਵਿਚ ਤੀਜੇ ਨੰਬਰ ਤੇ ਚੱਲ ਰਿਹਾ ਹੈ ਜਿਸ ਦਾ ਸਹਿਰਾ ਪਾਰਟੀ ਦੇ ਅਣਥੱਕ ਆਗੂਆਂ ਤੇ ਵਰਕਰਾਂ ਦੇ ਸਿਰ ਬੱਝਦਾ ਹੈ।
ਪਿਛਲੀ ਖ਼ਬਰ ‘ ਸੰਡੇ ਆਨ ਸਾਈਕਲ’ ਮੁਹਿੰਮ ਤਹਿਤ ਲੋਕਾਂ ਨੂੰ ਸਾਈਕਲ ਚਲਾਉਣ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਹਰਿਆਣਾ ਮੰਡੀ ’ਚ ਝੋਨੇ ਦੀ ਖ਼ਰੀਦ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਵਲੋਂ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।