ਹਰਿਆਣਾ ਮੰਡੀ ’ਚ ਝੋਨੇ ਦੀ ਖ਼ਰੀਦ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਵਲੋਂ ਜਾਇਜ਼ਾ
ਹਰਿਆਣਾ, 4 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਵੱਲੋਂ ਅੱਜ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਇਕ ਵਫ਼ਦ ਵਲੋਂ ਸਤਪਾਲ ਸਿੰਘ ਡਡਿਆਣਾ ਸਟੇਟ ਕਮੇਟੀ ਮੈਂਬਰ ਦੀ ਅਗਵਾਈ ਵਿਚ ਮੰਡੀ ਹਰਿਆਣਾ ਤੇ ਕੰਗਮਾਈ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ 15 ਦਿਨ ਪਹਿਲਾਂ ਸ਼ੁਰੂ ਕਰਵਾਈ ਗਈ ਸੀ ਜਦਕਿ ਉਸੇ ਸਬੰਧੀ ਹੀ ਅੱਜ ਤੋਂ 15 ਦਿਨ ਪਹਿਲਾਂ ਹੀ ਮੰਡੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਸਨ ਪਰ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ।
ਹਰਿਆਣਾ, 4 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਵੱਲੋਂ ਅੱਜ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਇਕ ਵਫ਼ਦ ਵਲੋਂ ਸਤਪਾਲ ਸਿੰਘ ਡਡਿਆਣਾ ਸਟੇਟ ਕਮੇਟੀ ਮੈਂਬਰ ਦੀ ਅਗਵਾਈ ਵਿਚ ਮੰਡੀ ਹਰਿਆਣਾ ਤੇ ਕੰਗਮਾਈ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ 15 ਦਿਨ ਪਹਿਲਾਂ ਸ਼ੁਰੂ ਕਰਵਾਈ ਗਈ ਸੀ ਜਦਕਿ ਉਸੇ ਸਬੰਧੀ ਹੀ ਅੱਜ ਤੋਂ 15 ਦਿਨ ਪਹਿਲਾਂ ਹੀ ਮੰਡੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਸਨ ਪਰ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਝੋਨਾ ਪੱਕ ਚੁੱਕਾ ਹੈ ਤੇ ਫ਼ਸਲ ਪਿਛਲੇ 5-6 ਦਿਨਾਂ ਤੋਂ ਮੰਡੀਆਂ ਵਿਚ ਆ ਚੁੱਕੀ ਹੈ ਪਰ ਸਰਕਾਰ ਵੱਲੋਂ ਜੋ ਪੁਖ਼ਤਾ ਪ੍ਰਬੰਧ ਪੂਰੇ ਕਰਨੇ ਸਨ ਉਹ ਅਜੇ ਤੱਕ ਨਹੀ ਕੀਤੇ ਗਏ। ਇਸ ਮੌਕੇ ਸਤਪਾਲ ਸਿੰਘ ਡਡਿਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਅੱਜ ਤੋਂ ਪੰਜਾਬ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ, ਉਸ ਦੇ ਸਬੰਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਵਫ਼ਦ ਨੇ ਮੰਡੀ ਹਰਿਆਣਾ ਤੇ ਕੰਗਮਾਈ ਦਾ ਦੌਰਾ ਕੀਤਾ ਗਿਆ, ਜਿੱਥੇ ਇਹ ਮੰਡੀਆਂ ਖ਼ਰੀਦ ਏਜੰਸੀ ਪਨਗ੍ਰੇਨ ਲਈ ਐਲਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਅਜੇ ਤੱਕ ਨਾ ਤਾਂ ਪਾਣੀ ਦਾ ਪ੍ਰਬੰਧ ਕੀਤਾ ਗਿਆ ਨਾ ਬਾਥਰੂਮ ਬਣਾਏ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ ਜਲਦ ਕੀਤੀ ਜਾਵੇ। ਇਸ ਮੌਕੇ ਪਰਮਜੀਤ ਸਿੰਘ ਬਲਾਕ ਪ੍ਰਧਾਨ ਭੂੰਗਾ, ਰਵਿੰਦਰ ਸਿੰਘ ਬੱਬੂ ਤਾਜਪੁਰ ਮੀਤ ਪ੍ਰਧਾਨ, ਬਵਨਦੀਪ ਸਿੰਘ ਨਿਕੀਵਲ ਜਨਰਲ ਸਕੱਤਰ, ਸਤਪਾਲ ਸਿੰਘ ਲਾਂਬੜਾ ਸਲਾਹਕਾਰ, ਗੁਰਮੁੱਖ ਸਿੰਘ ਸਲਾਹਕਾਰ, ਮਲਕੀਤ ਸਿੰਘ, ਸਰਪੰਚ ਕਰਮ ਸਿੰਘ, ਪਰਮਜੀਤ ਸਿੰਘ, ਕੁਲਵੀਰ ਸਿੰਘ ਬੈਂਸ, ਨਰਿੰਦਰ ਸਿੰਘ, ਕਿਸਾਨ ਗੁਰਕਮਲ ਸਿੰਘ, ਹਰਪਾਲ ਸਿੰਘ ਤੇ ਸਤਨਾਮ ਸਿੰਘ ਤੇ ਹੋਰ ਹਾਜ਼ਰ ਸਨ।