04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੈਪਟਨ ਸਮਿਤ ਮੱਛਾਰ ਦੀ ਸੂਝ-ਬੂਝ ਨੇ ਬਚਾਈਆਂ ਸੈਂਕੜੇ ਜਾਨਾ-ਸੂਦ

ਹੁਸ਼ਿਆਰਪੁਰ, 3 ਅਕਤੂਬਰ (ਹਰਪ੍ਰੀਤ ਕੌਰ)-ਦੁਬਈ ਜਾ ਰਹੇ ਜਹਾਜ਼ ਨੂੰ ਦੁਰਘਟਨਾਗ੍ਰਸਤ ਹੋਣ ਤੋਂ ਬਚਾਉਣ ਵਾਲੇ ਭਾਰਤੀ ਮੂਲ ਦੇ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਸੂਝ-ਬੂਝ ਦੀ ਸ਼ਲਾਘਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਕੈਪਟਨ ਸਮਿਤ ਦੀ ਅੱਜ ਪੂਰਾ ਦੇਸ਼ ਪ੍ਰਸ਼ੰਸਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਵਿਚ 174 ਯਾਤਰੀ ਸਵਾਰ ਸਨ।

ਅਜੀਤ ਡੈਸਕ 04-10-2026
ਹੁਸ਼ਿਆਰਪੁਰ, 3 ਅਕਤੂਬਰ (ਹਰਪ੍ਰੀਤ ਕੌਰ)-ਦੁਬਈ ਜਾ ਰਹੇ ਜਹਾਜ਼ ਨੂੰ ਦੁਰਘਟਨਾਗ੍ਰਸਤ ਹੋਣ ਤੋਂ ਬਚਾਉਣ ਵਾਲੇ ਭਾਰਤੀ ਮੂਲ ਦੇ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਸੂਝ-ਬੂਝ ਦੀ ਸ਼ਲਾਘਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਕੈਪਟਨ ਸਮਿਤ ਦੀ ਅੱਜ ਪੂਰਾ ਦੇਸ਼ ਪ੍ਰਸ਼ੰਸਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਵਿਚ 174 ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੈਪਟਨ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਸੂਦ ਨੇ ਕਿਹਾ ਕਿ ਪਾਇਲਟ ਮੱਛਾਰ ਦੀ ਬਹਾਦੁਰੀ ਨੇ ਸਾਬਿਤ ਕਰ ਦਿੱਤਾ ਕਿ ਆਸਥਾ ਤੇ ਸੰਸਕਾਰ ਵਿਅਕਤੀ ਨੂੰ ਕਠਿਨ ਤੋਂ ਕਠਿਨ ਸੰਕਟ ’ਚੋਂ ਵੀ ਬਾਹਰ ਕੱਢ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਮਿਤ ਮੱਛਾਰ ਨੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਹਾਦੁਰੀ ਦੀ ਜੋ ਮਸਾਲ ਪੇਸ਼ ਕੀਤੀ ਹੈ, ਉਸ ਨੇ ਭਾਰਤ ਦਾ ਪੂਰੇ ਵਿਸ਼ਵ ਵਿਚ ਸਿਰ ਉੱਚਾ ਕੀਤਾ ਹੈ।
ਪਿਛਲੀ ਖ਼ਬਰ ਦਵਿੰਦਰਪਾਲ ਸੇਠੀ ਦੇ ਪਿਤਾ ਨਮਿਤ ਪਾਠ ਦੇ ਭੋਗ ਅੱਜ ਅਗਲੀ ਖ਼ਬਰ ਸੰਗਰੂਰ ’ਚ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਲਈ ਭਲਕੇ ਧਰਨੇ ’ਚ ਟਾਂਡਾ ਤੋਂ ਨੰਬਰਦਾਰਾਂ ਦਾ ਵੱਡਾ ਜਥਾ ਜਾਵੇਗਾ-ਨੰਬਰਦਾਰ ਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।