04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਏਕਮਪ੍ਰੀਤ ਕੌਰ ਨੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ਚਾਂਦੀ ਦਾ ਤਗਮਾ ਜਿੱਤਿਆ

ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਵਲੋਂ ਚਲਾਏ ਜਾ ਰਹੇ ਸਥਾਨਕ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੀ ਐਨ. ਸੀ.

ਅਜੀਤ ਡੈਸਕ 04-10-2026
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਵਲੋਂ ਚਲਾਏ ਜਾ ਰਹੇ ਸਥਾਨਕ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੀ ਐਨ. ਸੀ. ਸੀ. ਕੈਡਿਟ ਏਕਮਪ੍ਰੀਤ ਕੌਰ ਨੇ ਮਲੋਟ (ਮੁਕਤਸਰ) ‘ਚ ਲੱਗੇ 11 ਰੋਜ਼ਾ ਕੈਂਪ ‘ਚ ਹਿੱਸਾ ਲਿਆ। ਕੈਂਪ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਤੋਂ ਐਨ. ਸੀ. ਸੀ. ਕੈਡਿਟਾਂ ਨੇ ਹਿੱਸਾ ਲਿਆ। ਇਸ ਸੰਬੰਧੀ ਐਨ. ਸੀ. ਸੀ. ਦੇ ਏ. ਐਨ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ 12ਵੇਂ ਪੰਜਾਬ ਐਨ. ਸੀ. ਸੀ. ਹੁਸ਼ਿਆਰਪੁਰ ਤੇ ਜਲੰਧਰ ਗਰੁੱਪਾਂ ਦੇ ਕੈਡਿਟਾਂ ਨੇ ਹਿੱਸਾ ਲਿਆ ਅਤੇ ਸਕੂਲ ਦੀ ਕੈਡਿਟ ਏਕਮਪ੍ਰੀਤ ਕੌਰ ਨੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਮੁਹਿੰਮ ਅਧੀਨ ਸੱਭਿਆਚਾਰਕ ਸਮਾਗਮਾਂ ‘ਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸ 10 ਦਿਨਾਂ ਕੈਂਪ ਦੌਰਾਨ ਸਾਰੇ ਕੈਡਿਟਾਂ ਨੇ ਸਹਿਯੋਗ, ਆਪਣਾਪਣ ਤੇ ਭਾਗੀਦਾਰੀ ਦੀ ਭਾਵਨਾ ਸਿੱਖੀ। ਸਕੂਲ ਪ੍ਰਿੰਸੀਪਲ ਸੰਗੀਤਾ ਨਿਸਤਾਂਦਰਾ ਨੇ ਕੈਡਿਟ ਏਕਮਪ੍ਰੀਤ ਕੌਰ ਨੂੰ ਚਾਂਦੀ ਦਾ ਤਗਮਾ ਜਿੱਤਣ ‘ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਏਕਮਪ੍ਰੀਤ ਕੌਰ ਦੀ ਇਹ ਪ੍ਰਾਪਤੀ ਉਸ ਦੇ ਅਨੁਸ਼ਾਸਨ, ਸਮਰਪਣ, ਦ੍ਰਿੜ ਇਰਾਦੇ ਤੇ ਨਿਰੰਤਰ ਮਿਹਨਤ ਦਾ ਨਤੀਜਾ ਹੈ। ਚਾਂਦੀ ਦਾ ਤਗਮਾ ਜਿੱਤ ਕੇ, ਉਸ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਤੇ ਸੀ. ਈ. ਓ. ਰਾਘਵ ਵਾਸਲ ਨੇ ਸਾਂਝੇ ਤੌਰ ‘ਤੇ ਏਕਮਪ੍ਰੀਤ ਕੌਰ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਵਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਜਾਇਜ਼ਾ ਅਗਲੀ ਖ਼ਬਰ ਪਾਠ ਦਾ ਭੋਗ ਤੇ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।