03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡਾ. ਅਜੇ ਬੱਗਾ ਸੈਂਚੂਰੀਅਨ ਬਲੱਡ ਡੋਨਰ ਨੂੰ ਮਿਲੇਗਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਵਲੋਂ ਡਾ. ਅਜੇ ਬੱਗਾ ਸੈਂਚੂਰੀਅਨ ਬਲੱਡ ਡੋਨਰ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਅਜੀਤ ਡੈਸਕ 03-10-2026
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਵਲੋਂ ਡਾ. ਅਜੇ ਬੱਗਾ ਸੈਂਚੂਰੀਅਨ ਬਲੱਡ ਡੋਨਰ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਐਵਾਰਡ ਸਵੈ-ਇਛੁੱਕ ਖ਼ੂਨਦਾਨ, ਟਰਾਂਸਫਿਊਜਨ ਸੇਵਾਵਾਂ ਅਤੇ ਜਨਹਿੱਤ ‘ ਚ ਡਾ. ਬੱਗਾ ਦੇ ਲੰਬੇ ਸਮੇਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਜ਼ਿਕਰਯੋਗ ਹੈ ਕਿ ਡਾ. ਬੱਗਾ ਖ਼ੂਨਦਾਨ ਨੂੰ ਆਪਸੀ ਭਾਈਚਾਰਕ ਸਾਂਝ ਤੇ ਕੌਮੀ ਏਕਤਾ ਨੂੰ ਮਜ਼ਬੂਤ ਕਰਨ ਦੇ ਸਾਧਨ ਵਜੋਂ ਪ੍ਰਚਾਰ ਰਹੇ ਹਨ। ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਡਾ. ਬੱਗਾ ਨੂੰ 5 ਅਕਤੂਬਰ ਨੂੰ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨ ਦਿਹਾੜੇ ‘ਤੇ ਸੂਬਾ ਪੱਧਰੀ ਸਮਾਗਮ ਵਿਚ ਪੰਜਾਬ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਪ੍ਰਦਾਨ ਕੀਤਾ ਜਾਵੇਗਾ। ਬਲੱਡ ਟਰਾਂਸਫਿਊਜਨ ਕੌਂਸਲ ਵਲੋਂ ਇਸ ਐਵਾਰਡ ਨਾਲ ਨਿਵਾਜੇ ਜਾਣ ਬਾਰੇ ਡਾ. ਬੱਗਾ ਨੇ ਕੌਂਸਲ, ਸਾਰੇ ਖ਼ੂਨਦਾਨੀਆਂ ਤੇ ਇਸ ਸੇਵਾ ਦੀ ਯਾਤਰਾ ਵਿਚ ਸਾਥ ਦੇਣ ਵਾਲੇ ਹਰ ਵਿਅਕਤੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਡਾ. ਬੱਗਾ ਦਾ ਕਹਿਣਾ ਹੈ ਕਿ ਖ਼ੂਨਦਾਨ ਕਰਨ ਨਾਲ ਮਨ ਨੂੰ ਸ਼ਾਂਤੀ, ਸਬਰ ਤੇ ਸੰਤੋਖ ਮਿਲਦਾ ਹੈ, ਕਿਉਂਕਿ ਦਾਨ ਕੀਤਾ ਖੂਨ ਹਸਪਤਾਲਾਂ ‘ਚ ਖੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਵਿਚ ਮਦਦ ਕਰਦਾ ਹੈ।
ਪਿਛਲੀ ਖ਼ਬਰ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾ ਦੇ ਫ਼ੁਲ ਕੀਤੇ ਭੇਟ ਅਗਲੀ ਖ਼ਬਰ ਜੀ. ਜੀ. ਪੀ. ਐੱਸ. ਨੈਣੋਵਾਲ ਵੈਦ ਨੇ ਗਲੋਬਲ ਯੂਥ ਪੀਸ ਫੈਸਟ-2026 ’ ਚ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।