20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਘਰੇਲੂ ਪ੍ਰੇਸ਼ਾਨੀ ਕਾਰਨ ਔਰਤ ਨੇ ਨਹਿਰ ’ਚ ਛਾਲ ਮਾਰੀ

ਕੋਟਫ਼ਤੂਹੀ, 19 ਸਤੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਦੇ ਮੁੱਖ ਪੁਲ ਤੋਂ ਥੋੜਾ ਅੱਗੇ ਟੇਬਲ ’ਤੇ ਬੈਠੀ ਇਕ ਔਰਤ ਨੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ ’ਤੇ ਡਰਾਈਵਰ ਯੂਨੀਅਨ ਦੇ ਵੀਰਾਂ, ਰਾਹਗੀਰਾਂ ਨੇ ਜੱਦੋ ਜਹਿਦ ਨਾਲ ਔਰਤ ਨੂੰ ਬਾਹਰ ਕੱਢ ਕੇ ਬਚਾਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਅਜੀਤ ਡੈਸਕ 20-09-2026
ਕੋਟਫ਼ਤੂਹੀ, 19 ਸਤੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਦੇ ਮੁੱਖ ਪੁਲ ਤੋਂ ਥੋੜਾ ਅੱਗੇ ਟੇਬਲ ’ਤੇ ਬੈਠੀ ਇਕ ਔਰਤ ਨੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ ’ਤੇ ਡਰਾਈਵਰ ਯੂਨੀਅਨ ਦੇ ਵੀਰਾਂ, ਰਾਹਗੀਰਾਂ ਨੇ ਜੱਦੋ ਜਹਿਦ ਨਾਲ ਔਰਤ ਨੂੰ ਬਾਹਰ ਕੱਢ ਕੇ ਬਚਾਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਵੇਰੇ ਅੱਠ ਕੁ ਵਜੇ ਦੇ ਕਰੀਬ ਪਿੰਡ ਪਾਲਦੀ ਦੀ ਪਰਮਜੀਤ ਕੌਰ ਜੋ ਨਹਿਰ ਕਿਨਾਰੇ ਰੇਹੜੀ ਵਾਲਿਆ ਦੇ ਬੈਚ ਉੱਪਰ ਬੈਠੀ ਸੀ, ਨੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮੌਕੇ ਡਰਾਈਵਰ ਯੂਨੀਅਨ ਦੇ ਵੀਰਾਂ ਤੇ ਰਾਹਗੀਰਾਂ ਨੇ ਰੋਲਾਂ ਪਾ ਕੇ ਇਕੱਠੇ ਹੋ ਕੇ ਜੱਦੋ ਜਹਿਦ ਨਾਲ ਇਸ ਨੂੰ ਸਹੀ ਸਲਾਮਤ ਨਹਿਰ ਵਿਚੋਂ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਔਰਤ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸੀ, ਇਹ ਆਪਣੇ ਪਰਿਵਾਰ ਵਲੋਂ ਉਸ ਦੀ ਮਾਰ ਕੁਟਾਈ ਕਰਨ ਤੇ ਗੁਆਂਢੀਆ ਵਲੋਂ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਵਾਰ-ਵਾਰ ਕਰ ਰਹੀ ਸੀ। ਪੁਲਿਸ ਚੌਕੀ ਕੋਟਫ਼ਤੂਹੀ ਦੇ ਏ. ਐੱਸ. ਆਈ. ਬਲਵੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਸਮਝਾ ਕੇ ਪੁਲਿਸ ਚੌਕੀ ਵਿਖੇ ਲੈ ਗਏ, ਜਿੱਥੇ ਇਸ ਦੇ ਪਤੀ ਤੇ ਬੇਟੇ ਨੂੰ ਬੁਲਾ ਕੇ ਇਸ ਨਾਲ ਗੱਲਬਾਤ ਕਰਵਾ ਕੇ ਰਾਜ਼ੀਨਾਮਾ ਕਰਵਾ ਕੇ ਘਰ ਭੇਜ ਦਿੱਤਾ।
ਪਿਛਲੀ ਖ਼ਬਰ ਨੰਗਲ ਖਨੌੜਾ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਰੇਪੂਰ ਦੇ ਛਿੰਝ ਮੇਲੇ ਵਿਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।