21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੁਪਰ-ਮੋਰਬਿਡ ਓਬੇਸਿਟੀ ਤੋਂ ਪੀੜਤ ਵਿਅਕਤੀ ਨੂੰ ਮਿਲਿਆ ਨਵਾਂ ਜੀਵਨ-ਡਾ. ਅਨੁਪਮ ਗੋਇਲ

ਹੁਸ਼ਿਆਰਪੁਰ, 19 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੁਪਰ-ਮੋਰਬਿਡ ਓਬੇਸਿਟੀ ਤੋਂ ਪੀੜਤ 210 ਕਿੱਲੋਗ੍ਰਾਮ ਵਜ਼ਨ ਦੇ 46 ਸਾਲਾ ਪੰਕਜ ਅਹੂਜਾ ਨੂੰ ਮੈਕਸ ਹਸਪਤਾਲ ’ਚ ਲੈਪਰੋਸਕੋਪਿਕ ਬੇਰੀਐਟ੍ਰਿਕ ਸਰਜਰੀ ਤੋਂ ਬਾਅਦ ਨਵਾਂ ਜੀਵਨ ਮਿਲਿਆ। ਪੰਕਜ ਕਸਰਤ ਤੇ ਖਾਣ-ਪੀਣ ਵਿਚ ਬਦਲਾਅ ਦੇ ਬਾਵਜੂਦ ਬੇਕਾਬੂ ਤੌਰ ’ਤੇ ਵਧਦੇ ਵਜ਼ਨ ਤੋਂ ਪ੍ਰੇਸ਼ਾਨ ਸਨ।

ਅਜੀਤ ਡੈਸਕ 20-09-2026
ਹੁਸ਼ਿਆਰਪੁਰ, 19 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੁਪਰ-ਮੋਰਬਿਡ ਓਬੇਸਿਟੀ ਤੋਂ ਪੀੜਤ 210 ਕਿੱਲੋਗ੍ਰਾਮ ਵਜ਼ਨ ਦੇ 46 ਸਾਲਾ ਪੰਕਜ ਅਹੂਜਾ ਨੂੰ ਮੈਕਸ ਹਸਪਤਾਲ ’ਚ ਲੈਪਰੋਸਕੋਪਿਕ ਬੇਰੀਐਟ੍ਰਿਕ ਸਰਜਰੀ ਤੋਂ ਬਾਅਦ ਨਵਾਂ ਜੀਵਨ ਮਿਲਿਆ। ਪੰਕਜ ਕਸਰਤ ਤੇ ਖਾਣ-ਪੀਣ ਵਿਚ ਬਦਲਾਅ ਦੇ ਬਾਵਜੂਦ ਬੇਕਾਬੂ ਤੌਰ ’ਤੇ ਵਧਦੇ ਵਜ਼ਨ ਤੋਂ ਪ੍ਰੇਸ਼ਾਨ ਸਨ। ਉਹ ਪ੍ਰੀ-ਡਾਇਬਿਟਿਕ ਵੀ ਸਨ ਤੇ ਉਨ੍ਹਾਂ ਦਾ ਫੈਟੀ ਲਿਵਰ ਗ੍ਰੇਡ-3 ਤੱਕ ਵਧ ਚੁੱਕਾ ਸੀ। ਪ੍ਰਿੰ. ਕੰਸਲਟੈਂਟ-ਜਨਰਲ ਸਰਜਰੀ, ਡਾ. ਅਨੁਪਮ ਗੋਇਲ ਦੀ ਅਗਵਾਈ ਹੇਠ ਮੈਕਸ ਦੀ ਸਰਜੀਕਲ ਟੀਮ ਨੇ ਲੈਪਰੋਸਕੋਪਿਕ ਸਲੀਵ ਗੈਸਟਰੈਕਟੋਮੀ ਦੀ ਯੋਜਨਾ ਬਣਾਈ। ਉਨ੍ਹਾਂ ਦੱਸਿਆ ਕਿ ਵਧੇਰੇ ਚੁਨੌਤੀਆਂ ਦੇ ਬਾਵਜੂਦ ਸਰਜਰੀ ਸਫਲਤਾਪੂਰਵਕ ਨੇਪਰੇ ਚੜ੍ਹੀ। ਡਾ. ਗੋਇਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਇਹ ਦਰਸਾਉਂਦੇ ਹਨ ਕਿ ਗੰਭੀਰ ਮੋਟਾਪੇ ਵੱਲ ਅਕਸਰ ਉਦੋਂ ਤੱਕ ਧਿਆਨ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਇਹ ਇਕ ਨਾਜ਼ੁਕ ਪੜਾਅ ’ਤੇ ਨਾ ਪਹੁੰਚ ਜਾਵੇ। ਬੇਕਾਬੂ ਵਜ਼ਨ ਵਧਣ ਨਾਲ ਜੂਝ ਰਹੇ ਲੋਕਾਂ ਨੂੰ ਇੰਤਜ਼ਾਰ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਸ਼ੁਰੂਆਤੀ ਦੇਖਭਾਲ ਨਾਲ ਸਰਜਰੀ ਅਤੇ ਰਿਕਵਰੀ ਦੋਵੇਂ ਕਾਫ਼ੀ ਸੁਰੱਖਿਅਤ ਹੋ ਜਾਂਦੀਆਂ ਹਨ।
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਰਾਮਗੜ੍ਹ ਸੀਕਰੀ ਦਾ ਇਤਿਹਾਸਿਕ ਛਿੰਝ ਮੇਲਾ ਅਗਲੀ ਖ਼ਬਰ ਅਕਾਲੀ ਦਲ ਵਲੋਂ ਪਿੰਡ ਪੱਧਰ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ-ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।