ਨੌਜਵਾਨ ਆਗੂ ਸੰਦੀਪ ਸਿੰਘ ਸੀਕਰੀ ਨੂੰ ਸੈਨੇਟ ਚੋਣਾਂ ’ਚ ਸਾਥ ਦੇਣ ਲਈ ਪੈਨਸ਼ਨਰਾਂ ਤੇ ਅਧਿਆਪਕ ਆਗੂਆਂ ਨੇ ਦਿੱਤਾ ਸਮਰਥਨ
ਟਾਂਡਾ ਉੜਮੁੜ, 12 ਸਤੰਬਰ (ਦੀਪਕ ਬਹਿਲ)-ਨੌਜਵਾਨ ਆਗੂ ਤੇ ਸੈਨੇਟ ਸੰਦੀਪ ਸਿੰਘ ਸੀਕਰੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਾਰੀ ਹੁੰਗਾਰਾ ਮਿਲਿਆ ਜਦੋਂ ਪੰਜਾਬ ਪੈਨਸ਼ਨ ਐਸੋਸੀਏਸ਼ਨ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਦਾਰਿਆਂ ਨਾਲ ਜੁੜੇ ਸਾਬਕਾ ਪੈਨਸ਼ਨਰਾਂ ਤੇ ਸਾਬਕਾ ਅਧਿਆਪਕਾਂ ਨੇ ਸੰਦੀਪ ਸਿੰਘ ਸੀਕਰੀ ਦੀਆਂ ਸੇਵਾਵਾਂ ਦੇ ਚੱਲਦਿਆਂ ਉਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਅਜੀਤ ਸਿੰਘ ਗੁਰਾਇਆ ਪ੍ਰਧਾਨ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਟਾਂਡਾ ਨੇ ਦੱਸਿਆ ਕਿ ਸੰਦੀਪ ਸਿੰਘ ਸੀਕਰੀ ਨੇ ਆਪਣੇ ਪਿਛਲੇ ਕਾਰਜਕਾਲ ਦੇ ਦੌਰਾਨ ਬਹੁਤ ਹੀ ਭਰਵੇਂ ਅੰਦਾਜ਼ ਵਿਚ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਦੀ ਗੱਲ ਪੰਜਾਬ ਯੂਨੀਵਰਸਿਟੀ ’ਚ ਰੱਖੀ ਅਤੇ ਇਲਾਕੇ ਤੋਂ ਇਲਾਵਾ ਹੁਸ਼ਿਆਰਪੁਰ ਸਿਰੇ ਦੇ ਅੰਦਰ ਕਦੇ ਵੀ ਕਿਸੇ ਵੀ ਨੌਜਵਾਨ ਅਤੇ ਵਿਦਿਆਰਥੀ ਨੂੰ ਪੰਜਾਬ ਯੂਨੀਵਰਸਿਟੀ ਪ੍ਰਤੀ ਆਉਣ ਵਾਲੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਵੇਲੇ ਤਤਪਰ ਅਤੇ ਹਾਜ਼ਰ ਰਹਿਣ ਲਈ ਮੋਹਰੀ ਆਗੂ ਵਜੋਂ ਯਤਨਸ਼ੀਲ ਰਹੇ।
ਟਾਂਡਾ ਉੜਮੁੜ, 12 ਸਤੰਬਰ (ਦੀਪਕ ਬਹਿਲ)-ਨੌਜਵਾਨ ਆਗੂ ਤੇ ਸੈਨੇਟ ਸੰਦੀਪ ਸਿੰਘ ਸੀਕਰੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਾਰੀ ਹੁੰਗਾਰਾ ਮਿਲਿਆ ਜਦੋਂ ਪੰਜਾਬ ਪੈਨਸ਼ਨ ਐਸੋਸੀਏਸ਼ਨ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਦਾਰਿਆਂ ਨਾਲ ਜੁੜੇ ਸਾਬਕਾ ਪੈਨਸ਼ਨਰਾਂ ਤੇ ਸਾਬਕਾ ਅਧਿਆਪਕਾਂ ਨੇ ਸੰਦੀਪ ਸਿੰਘ ਸੀਕਰੀ ਦੀਆਂ ਸੇਵਾਵਾਂ ਦੇ ਚੱਲਦਿਆਂ ਉਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਅਜੀਤ ਸਿੰਘ ਗੁਰਾਇਆ ਪ੍ਰਧਾਨ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਟਾਂਡਾ ਨੇ ਦੱਸਿਆ ਕਿ ਸੰਦੀਪ ਸਿੰਘ ਸੀਕਰੀ ਨੇ ਆਪਣੇ ਪਿਛਲੇ ਕਾਰਜਕਾਲ ਦੇ ਦੌਰਾਨ ਬਹੁਤ ਹੀ ਭਰਵੇਂ ਅੰਦਾਜ਼ ਵਿਚ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਦੀ ਗੱਲ ਪੰਜਾਬ ਯੂਨੀਵਰਸਿਟੀ ’ਚ ਰੱਖੀ ਅਤੇ ਇਲਾਕੇ ਤੋਂ ਇਲਾਵਾ ਹੁਸ਼ਿਆਰਪੁਰ ਸਿਰੇ ਦੇ ਅੰਦਰ ਕਦੇ ਵੀ ਕਿਸੇ ਵੀ ਨੌਜਵਾਨ ਅਤੇ ਵਿਦਿਆਰਥੀ ਨੂੰ ਪੰਜਾਬ ਯੂਨੀਵਰਸਿਟੀ ਪ੍ਰਤੀ ਆਉਣ ਵਾਲੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਵੇਲੇ ਤਤਪਰ ਅਤੇ ਹਾਜ਼ਰ ਰਹਿਣ ਲਈ ਮੋਹਰੀ ਆਗੂ ਵਜੋਂ ਯਤਨਸ਼ੀਲ ਰਹੇ। ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਦੇ ਸੰਦੀਪ ਸਿੰਘ ਸੀਕਰੀ ਸਮਰਥਨ ਦੇਣ ਦਾ ਐਲਾਨ ਕੀਤਾ। ਵਰਨਣਯੋਗ ਹੈ ਕਿ ਸੰਦੀਪ ਸਿੰਘ ਸੀਕਰੀ ਪਿਛਲੀਆਂ ਸੈਨੇਟ ਚੋਣਾਂ ਦੇ ਦੌਰਾਨ ਪੰਜਾਬ ਵਿਚ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਵੋਟਾਂ ਤੇ ਜਿੱਤਣ ਵਾਲੇ ਸੈਂਟਰ ਬਣੇ ਅਤੇ ਇਸ ਵਾਰ ਫਿਰ ਸੈਨੇਟ ਦੀਆਂ ਚੋਣਾਂ ਲੜ ਰਹੇ। ਇਸ ਮੌਕੇ ਸੰਦੀਪ ਸਿੰਘ ਸੀਕਰੀ ਨੇ ਸਾਰੇ ਹੀ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਸੀਰੀਅਲ ਨੰਬਰ 42 ’ਚ ਪਹਿਲੀ ਪ੍ਰੈਫਰੈਂਸ ਦੇ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਕਾਮਯਾਬ ਕਰੋ। ਇਸ ਮੌਕੇ ਸਾਰੇ ਹੀ ਹਾਜ਼ਰ ਆਗੂਆਂ ਨੇ ਸੰਦੀਪ ਸਿੰਘ ਸੀਕਰੀ ਦਾ ਸਨਮਾਨ ਵੀ ਕੀਤਾ। ਇਸ ਮੌਕੇ ਲੈਕਚਰਾਰ ਰਾਜਾ ਸਿੰਘ, ਪ੍ਰੋ. ਕੇ. ਕਲੋਟੀ, ਰਾਜਿੰਦਰ ਸਿੰਘ, ਮਦਨ ਲਾਲ, ਵਿਨੋਦ ਸੈਣੀ, ਪ੍ਰਿੰਸੀਪਲ ਕੁੰਦਨ ਸਿੰਘ, ਸ਼ਿਵ ਕੁਮਾਰ, ਉੱਤਮ ਸਿੰਘ, ਸੁਖਵੀਰ ਸਿੰਘ, ਨਿਰਮਲ ਪ੍ਰਸਾਦ, ਪਰਸ ਰਾਮ, ਗੁਰਮੀਤ ਸਿੰਘ, ਤਰਸੇਮ ਲਾਲ, ਅਮਰੀਕ ਸਿੰਘ, ਚਰਨਜੀਤ ਸਿੰਘ, ਦੀਦਾਰ ਸਿੰਘ, ਤਰਸੇਮ ਰਾਮ, ਤੀਰਥ ਰਾਮ, ਦਲਵਿੰਦਰ ਸਿੰਘ, ਅੰਮ੍ਰਿਤਪਾਲ, ਹਰਭਜਨ ਸਿੰਘ ਤੇ ਬਲਵੀਰ ਸਿੰਘ ਆਦਿ ਹਾਜ਼ਰ ਸਨ।